ਅਮਰੀਕਾ ‘ਚ ਹੋਈ ਗੋਲੀਬਾਰੀ ‘ਚ 8 ਲੋਕਾਂ ਸਮੇਤ ਪੰਜਾਬੀ ਨੌਜਵਾਨ ਦੀ ਮੌਤ
ਅਮਰੀਕਾ : ਅਮਰੀਕਾ ਦੇ ਵਿਚ ਦਿਨ ਬ ਦਿਨ ਜ਼ੁਰਮ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ | ਹੁਣ ਅਮਰੀਕਾ ਦੇ ਸੂੱਬੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਹੋਜ਼ੇ ਵਿੱਚ ਰੇਲ ਯਾਰਡ ‘ਚ ਹੋਈ ਗੋਲੀਬਾਰੀ ‘ਚ 8 ਲੋਕਾਂ ਦੀ ਮੌਤ ਹੋ ਗਈ।
ਇਹਨਾਂ ਮੌਤਾਂ ਵਿੱਚ ਇਕ ਪੰਜਾਬੀ ਨੌਜਵਾਨ ਵੀ ਸ਼ਾਮਿਲ ਸੀ ,ਜਿਸ ਦਾ ਨਾਮ ਤਪਤੀਰ ਸਿੰਘ ਹੈ, ਇਸ ਸਿੱਖ ਨੌਜਵਾਨ ਦੀ 35 – 36 ਸਾਲ ਦੱਸੀ ਜਾ ਰਹੀ ਹੈ | ਇਹ ਨੌਜਵਾਨ ਅਮ੍ਰਿਤਸਰ ਦੇ ਗੱਗੜਵਾਲ ਦਾ ਦੱਸਿਆ ਜਾ ਰਿਹਾ ਹੈ |
ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਦੇ ਬੁਲਾਰੇ ਡਿਪਟੀ ਰਸੇਲ ਡੇਵਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਲਾਈਟ ਰੈਲੀਅਰਡ ਵਿਚ ਗੋਲੀਬਾਰੀ ਹੋਈ , ਜਿਸ ਵਿੱਚ ਕਈ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਅਤੇ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ। ਗੋਲੀਬਾਰੀ ਰੇਲਵੇ ਕੇਂਦਰ ‘ਤੇ ਹੋਈ, ਜੋ ਕਿ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਵਿਭਾਗ ਦੇ ਨਾਲ ਲੱਗਦੀ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ। ਜਿੱਥੇ ਰੇਲਾਂ ਖੜੀਆਂ ਹੁੰਦੀਆਂ ਹਨ ਤੇ ਇਕ ਰੱਖ-ਰਖਾਵ ਯਾਰਡ ਹੈ। ਡੇਵਿਸ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ (VTA) ਦੇ ਕਰਮਚਾਰੀ ਵੀ ਸ਼ਾਮਲ ਹਨ।
ਫਿਲਹਾਲ ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਦੀ ਘਮਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

Please follow and like us:

Similar Posts