ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁਲਿਆਂ ਹੋਇਆ ਇੱਕ ਸਾਲ ਪੂਰਾ , ਸੰਗਤ ਨਹੀਂ ਕਰ ਪਾ ਰਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ
ਕਰਤਾਰਪੁਰ ਸਾਹਿਬ ਲਾਂਘਾ 2 ਨਵੰਬਰ 2019 ਨੂੰ ਖੁਲਿਆ ਸੀ | ਜਿਸ ਵਿਚ ਵੱਡੀ ਗਿਣਤੀ ‘ਚ ਵੱਡੇ ਲੀਡਰ ਪਹੁੰਚੇ ਸਨ , ਭਾਰਤ ਦੇ ਪ੍ਰਧਾਨ ਮੰਤਰੀ , ਅਕਾਲੀ ਦਲ ਦੀ ਲੀਡਰਸ਼ਿਪ ਤੇ ਹੋਰ ਵੀ ਵੱਡੇ ਨੇਤਾ ਜਿਨ੍ਹਾਂ ਵਲੋਂ ਉਦਘਾਟਨੀ ਸਮਾਰੋਹ ਚ ਹਿੱਸਾ ਲਿਆ ਗਿਆ ਸੀ | ਪਹਿਲੇ ਜਥੇ ਦੇ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵੱਡੇ ਲੀਡਰਾਂ ਨੇ ਸ਼ਮੂਲੀਅਤ ਕੀਤੀ | ਇਸ ਜਥੇ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਦੇਸ਼ਾਂ ਵਿਦੇਸ਼ਾਂ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਨ ਲੱਗੀਆਂ | ਉਸ ਸਮੇਂ ਸਰਕਾਰਾਂ ਵਲੋਂ ਵਾਦੇ ਵੀ ਕੀਤੇ ਗਏ ਸੀ ਕੇ ਕਰਤਾਰਪੁਰ ਲਾਂਘੇ ਤੇ ਦਰਸ਼ਨੀ ਸਥੱਲ ਵੀ ਬਣਾਇਆ ਜਾਵੇਗਾ, ਤਾਂ ਜੋ ਸੰਗਤ ਦੂਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕੇਗੀ | ਪਰ ਅਜੇ ਤਕ ਸਰਕਾਰ ਦੇ ਵਾਦੇ ਵਫਾ ਹੁੰਦੇ ਨਜ਼ਰ ਨਹੀਂ ਆ ਰਹੇ |
ਅੱਜ ਲਾਂਘਾ ਖੁਲੇ ਨੂੰ ਇਕ ਵਰਾ ਹੋ ਚੁਕਿਆ , ਪਰ ਬਹੁਤ ਘੱਟ ਗਿਣਤੀ ਵਿਚ ਸੰਗਤਾਂ ਦਰਸ਼ਨ ਕਰ ਪਾ ਰਹੀਆਂ ਹਨ| ਡੇਰਾ ਬਾਬਾ ਨਾਨਕ ਪਹੁੰਚੀਆਂ ਸੰਗਤਾਂ ਨੇ ਦੂਰੋਂ ਹੀ ਗੁਰੂ ਘਰ ਦੇ ਦਰਸ਼ਨ ਕੀਤੇ |