ਲੁਧਿਆਣਾ: ਯੂਥ ਅਕਾਲੀ ਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਾਧਿਆਂ ਦੇ ਖਿਲਾਫ ਹੱਥਾਂ ਵਿੱਚ ਲਾਲੀਪਾਪ ਫੜਕੇ ਸਮਰਾਲਾ ਚੌਂਕ ‘ਚ ਪ੍ਰਦਰਸ਼ਨ ਕੀਤਾ |
ਕਾਂਗਰਸੀ ਸਰਕਾਰ ਵਲੋਂ ਕੀਤੇ ਗਏ ਵਾਦੇ ਪੂਰੇ ਨਹੀਂ ਕਰਣ ਅਤੇ ਹੁਣ ਕੇਜਰੀਵਾਲ ਵਲੋਂ ਪੰਜਾਬ ਵਿੱਚ ਆਕੇ ਕੀਤੇ ਗਏ ਵੱਡੇ-ਵੱਡੇ ਵਾਧਿਆਂ ਨੂੰ ਝੂਠੇ ਵਾਦੇ ਦੱਸਦੇ ਹੋਏ ਯੂਥ ਅਕਾਲੀ ਦਲ ਸ਼ਹਿਰੀ ਵਲੋਂ ਸਮਰਾਲਾ ਚੌਕ ਉੱਤੇ ਹੱਥਾਂ ਵਿੱਚ ਲਾਲੀਪਾਪ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ।
ਪਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਕਾਂਗਰਸ ਨੇ ਝੂਠੇ ਵਾਦੇ ਕਰਕੇ ਸੱਤਾ ਹਾਸਲ ਕੀਤੀ ਅਤੇ ਹੁਣ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਕੇ ਲੋਕਾਂ ਨੂੰ ਝੂਠੇ ਵਾਧੇ ਦੇ ਲਾਲੀਪਾਪ ਦੇਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਨਾ ਆਕੇ ਆਪਣਾ ਵੋਟ ਖ਼ਰਾਬ ਨਾ ਕਰਣ ਦੀਆਂ ਜਿੱਥੇ ਅਪੀਲ ਕੀਤੀ , ਉਥੇ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਜੋ ਵੀ ਵਾਧੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ ਅਤੇ ਅੱਗੇ ਵੀ ਜੋ ਉਹ ਵਾਧੇ ਕਰਨਗੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ।

Please follow and like us:

Similar Posts