ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਸਰਕਾਰ ਦੇ ਵਿਰੋਧ ਵਿਚ ਅੰਮ੍ਰਿਤਸਰ ਵਿਖੇ ਮੋਦੀ ਦਾ ਪੁਤਲਾ ਸਾੜਿਆ ਗਿਆ | ਕਿਸਾਨਾਂ ਨੇ ਲੋਕਾਂ ਨੂੰ ਕਾਲੀ ਦਿਵਾਲੀ ਮਨਾਉਣ ਦੀ ਕੀਤੀ ਅਪੀਲ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਸ਼ਾਮ ਸਿੰਘ ਅਟਾਰੀ ਚੌਕ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਅਟਾਰੀ ਲਹੌਰ ਮਾਰਗ ਜਾਮ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਪੰਜਾਬ ਭਰ ਵਿੱਚ ਪਿੰਡ ਪੱਧਰੀ ਅਰਥੀਆਂ ਫੂਕਣ ਦੀ ਕੀਤੀ ਸੁਰੂਆਤ । ਇਸ ਜਗਾ ਤੇ ਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ , ਲਖਵਿੰਦਰ ਸਿੰਘ ਡਾਲਾ , ਕੁਲਦੀਪ ਸਿੰਘ ਬਾਸਰਕੇ ਕਿਹਾ ਕਿ ਹਿੰਦੂ ਸਿੱਖ ਧਾਰਮਿਕ ਤੌਰ ਤੇ ਮਨਾਉਣ ਦਿਵਾਲੀ ਸਿੱਖ ਬੰਦੀ ਛੋੜ ਦਿਹਾੜੇ ਤੇ ਗੁਰੂ ਦੇ ਵਿਚਾਰਾਂ ਤੇ ਚਲਣ ਦਾ ਅਹਿਦ ਕਰਨ । ਹਿੰਦੂ ਰਾਤ ਨੂੰ ਦੁਕਾਨਾਂ ਵਿੱਚ ਲਛਮੀ ਦੀ ਪੂਜਾ ਕਰਦੇ ਹਨ , ਅਸੀ ਇਸ ਵਾਰ ਪੰਡਤ ਜੀ ਪ੍ਰਾਥਨਾ ਕਰਦੇ ਸਮੇਂ ਇਸ ਪ੍ਰਾਥਨਾ ਕਰਨ ਕਿ ਮੋਦੀ ਸਰਕਾਰ ਅਜਿਹੀਆਂ ਨੀਤੀਆਂ ਲਿਆਉਣ , ਜਿਸ ਨਾਲ ਲਛਮੀ ਗਰੀਬਾਂ ਦੇ ਘਰ ਨੂੰ ਜਾਵੇ ਨਾਂ ਕਿ ਅੰਬਾਨੀਆ , ਅਡਾਨੀਆਂ ਦੇ ਘਰਾਂ ਨੂੰ ਜਾਵੇ । ਦੁਕਾਨਾਂ , ਵਪਾਰ ਆਮ ਵਾਂਗ ਹੋਵੇ ਤਾਂ ਰਾਜਨੀਤਿਕ ਤੌਰ ਤੇ ਇਸ ਦਿਵਾਲੀ ਨੂੰ ਮੋਦੀ ਸਰਕਾਰ ਦੇ ਵਿਰੋਧ ਦੇ ਰੂਪ ਵਿੱਚ ਮਨਾਇਆ ਜਾਵੇ । ਆਪਣੇ ਘਰਾਂ , ਵਹੀਕਲਾਂ , ਦਫਤਰਾਂ , ਟਰੈਕਟਰਾਂ ਉੱਤੇ ਕਾਲੇ ਝੰਡੇ ਲਗਾਏ ਜਾਣ । ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ , ਸਵਿੰਦਰ ਸਿੰਘ ਰੂਪੋਵਾਲੀ , ਮੁਖਤਾਰ ਸਿੰਘ ਭੰਗਵਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੱਕ ਅੰਦੋਲਨ ਜਾਰੀ ਰੱਖਾਂਗੇ ।

Please follow and like us:

Similar Posts