ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਛੋੜ ਦਿਵਸ ਦੇ ਮੌਕੇ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਸੀ ਕਿ ਹਰ ਸਿੱਖ ਨੂੰ ਕਿਸਾਨਾਂ ਦੇ ਧਰਨੇ ਤੇ ਜਾ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਨ ਪੁਹੰਚੇ । ਅਤੇ ਓਹਨਾ ਕਿਹਾ ਕਿ ਸਾਡਾ ਧਰਨਾ ਬਹੁਤ ਸ਼ਾਂਤੀ ਪੂਰਵਕ ਚੱਲ ਰਿਹਾ ਤੇ ਜਥੇਦਾਰ ਸਾਹਿਬ ਦੇ ਸੰਦੇਸ਼ ਤੋਂ ਬਾਦ ਹੁਣ ਰਾਜਨੀਤਿਕ ਲੋਕ ਵੀ ਸਾਡੇ ਧਰਨੇ ‘ਚ ਪਹੁੰਚਣਗੇ ਤੇ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਪੁਹੰਚੇ ਕਿ ਰਾਜਨੀਤਿਕ ਲੋਕਾਂ ਨੂੰ ਵੀ ਉਹ ਸੰਦੇਸ਼ ਦੇਣ ਕਿ ਉਹ ਧਰਨਿਆਂ ਚ ਆ ਕੇ ਸਟੇਜ ਨਾ ਮੰਗਣ ਤੇ ਨਾ ਹੀ ਸਟੇਜ ਤੇ ਆ ਕੇ ਕੁਝ ਬੋਲਣ । ਉਹਨਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਦੋਂ ਤੱਕ ਸਾਡੇ ਧਰਨੇ ਏਦਾਂ ਹੀ ਚੱਲਣਗੇ |

Please follow and like us:

Similar Posts