ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਦੁਬਾਰਾ ਪੋਸਟਮਾਰਟਮ ਦੀ ਅਪੀਲ ਹਾਈ ਕੋਰਟ ਵਿੱਚ ਵੀ ਖਾਰਿਜ
9 ਤਰੀਕ ਨੂੰ ਕੋਲਕਾਤਾ ਵਿੱਚ ਜੈਪਾਲ ਭੁੱਲਰ ਦਾ ਹੋਇਆ ਸੀ ਏਨਕਾਉਂਟਰ
12 ਤਰੀਕ ਨੂੰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਉਸਦੇ ਘਰ ਆਈ ਸੀ ਅਤੇ 9 ਦਿਨ ਬੀਤ ਜਾਣ ਬਾਅਦ ਵੀ ਜੈਪਾਲ ਭੁੱਲਰ ਦਾ ਨਹੀਂ ਹੋਇਆ ਅੰਤਿਮ ਸੰਸਕਾਰ |
ਜੈਪਾਲ ਭੁੱਲਰ ਦੇ ਪਿਤਾ ਭੂਪਿੰਦਰ ਸਿੰਘ ਭੁੱਲਰ ਰਿਟਾਇਰਡ ਇੰਸਪੇਕਟਰ ਨੇ ਕਿਹਾ ਦੀ ਉਹ ਸੁਪ੍ਰੀਮ ਕੋਰਟ ਦਾ ਰੁਖ ਕਰਨਗੇ | ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਵਕੀਲ ਨਾਲ ਗੱਲਬਾਤ ਚਲ ਰਹੀ ਹੈ , ਦੂੱਜੇ ਰਾਜ ਦਾ ਮਾਮਲਾ ਹੋਣ ਦੇ ਕਾਰਨ ਜੱਜ ਨੇ ਇਸਨ੍ਹੂੰ ਖ਼ਾਰਜ ਕਰ ਦਿੱਤਾ ਹੈ | ਅਤੇ ਸੁਪ੍ਰੀਮ ਕੋਰਟ ਦੇ ਫੈਸਲੇ ਦੇ ਬਾਅਦ ਹੀ ਜੈਪਾਲ ਭੁੱਲਰ ਦਾ ਅੰਤਮ ਸੰਸਕਾਰ ਕਰਨਗੇ |

Please follow and like us:

Similar Posts