ਦਿੱਲੀ ਪਹੁੰਚੇ ਕਾਂਗਰਸੀ ਆਗੂ ਅੱਜ ਆਪਣੀਆਂ ਕੁਰਸੀਆਂ ਬਚਾਉਣ ਗਏ ਨੇ : ਭਗਵੰਤ ਮਾਨ
ਚੰਡੀਗਡ਼੍ਹ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਜਿਸ ਦੀ ਅਗਵਾਈ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੱਲੋਂ ਕੀਤੀ ਗਈ । ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਅਤੇ ਪਾਰਟੀ ਦੇ ਮੰਤਰੀਆਂ ਨੂੰ ਘੇਰਿਆ ਅਤੇ ਉਨ੍ਹਾਂ ਤੇ ਤਿੱਖੇ ਸ਼ਬਦੀ ਵਾਰ ਕੀਤੇ ।
ਅੱਜ ਹਾਈਕਮਾਨ ਦੇ ਸੱਦੇ ਤੇ ਕਾਂਗਰਸੀ ਮੰਤਰੀ ਅਤੇ ਵਿਧਾਇਕ ਬੈਠਕ ਲਈ ਦਿੱਲੀ ਪਹੁੰਚੇ ਨੇ , ਜਿਨ੍ਹਾਂ ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਬੈਠਕ ਮਹਿਜ਼ ਆਪਣੀਆਂ ਕੁਰਸੀਆਂ ਬਚਾਉਣ ਲਈ ਹੋ ਰਹੀ ਹੈ ਨਾ ਕਿ ਜਨਤਾ ਦੀ ਭਲਾਈ ਲਈ ।
ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬੜੀ ਖੁਸ਼ੀ ਹੁੰਦੀ , ਜੇ ਪੰਜਾਬ ਸਰਕਾਰ ਦਿੱਲੀ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਜਾਂਦੀ |

Please follow and like us:

Similar Posts