ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਰਿਸ਼ਤਿਆਂ ਚ ਪਈ ਦਰਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ | ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਆਪਣੇ-ਆਪਣੇ ਪਸੰਦੀਦਾ ਸਿਆਸਤਦਾਨਾਂ ਦੀ ਸ਼ਾਖ ਬਣਾਉਣ ਚ ਲੱਗੇ ਹੋਏ ਹਨ |
ਪਟਿਆਲਾ ਸ਼ਹਿਰ ‘ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਫਲੈਕਸ ਜਿਨ੍ਹਾਂ ਉੱਤੇ ਲਿਖਿਆ ਗਿਆ ਹੈ “ਸਿੱਧੂ ਦੇ ਨਾਲ ਸਾਰਾ ਪੰਜਾਬ” ਨੇ ਸਿਆਸਤ ਨੂੰ ਹੋਰ ਨਵਾਂ ਰੰਗ ਦੇ ਦਿਤਾ | ਸਿੱਧੂ ਤੇ ਫਲੈਕਸ ‘ਪਟਿਆਲਾ ਚ ਲੱਗਣ ਤੋਂ ਬਾਅਦ ਜਦੋਂ ਨਵਜੋਤ ਕੌਰ ਸਿੱਧੂ ਦੀ ਰਹਿਨੁਮਾਈ ਚ ਕੰਮ ਕਰਨ ਵਾਲੇ ਨੌਜਵਾਨ ਆਗੂ ਮਨਸਿਮਰਨ ਸਿੰਘ ਸ਼ੈਰੀ ਰਿਆੜ ਤੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਇਹ ਪੋਸਟਰ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ਼ ਲੋਕ ਭਲਾਈ ਦੇ ਕੰਮਾਂ ਨੂੰ ਹੁੰਗਾਰਾ ਦੇਣ ਲਈ ਇਕ ਵੱਡਾ ਉਪਰਾਲਾ ਹੈ ਇਸ ਮੌਕੇ ਕਈ ਨੌਜਵਾਨ ਨਵਜੋਤ ਸਿੰਘ ਸਿੱਧੂ ਦੇ ਨਾਮ ਦੀਆਂ ਟੀ-ਸ਼ਰਟਾਂ ਪਾ ਕੇ ਵੀ ਖੜੇ ਦਿਖਾਈ ਦਿੱਤੇ ਜਿਨ੍ਹਾਂ ਚ ਲਿਖਿਆ ਹੋਇਆ ਸੀ – ਸਾਰਾ ਪੰਜਾਬ ਸਿੱਧੂ ਦੇ ਨਾਲ , ਮੰਗਦਾ ਹੈ ਪੰਜਾਬ ਗੁਰੂ ਦੀ ਬੇਅਦਬੀ ਦਾ ਹਿਸਾਬ ਜਵਾਬ

Please follow and like us:

Similar Posts