ਪਟਿਆਲਾ : ਸਾਂਸਦ ਮਹਾਰਾਣੀ ਪ੍ਰਨੀਤ ਕੌਰ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਵੱਡਾ ਸੁਨੇਹਾ

ਸਾਂਸਦ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੂਬੇ ‘ਚ ਆਕਸੀਜਨ ਦੀ ਆ ਰਹੀ ਕਮੀ ਨੂੰ ਲੈਕੇ , ਵੱਡੀ ਅਪੀਲ ਕੀਤੀ ਗਈ ਹੈ | ਉਹਨਾਂ ਨੇ ਕਿਹਾ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਤੁਰੰਤ ਮੌਜੂਦਾ 195 ਮੀਟ੍ਰਿਕ ਟਨ ਤੋਂ ਆਕਸੀਜਨ ਦਾ ਕੋਟਾ 300 ਮੀਟ੍ਰਿਕ ਟਨ ਤੱਕ ਵਧਾਇਆ ਜਾਵੇ , ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਲਾਟ ਕੀਤੇ ਗਏ ਆਕਸੀਜਨ ਟੈਂਕਰਾਂ ਦੀ ਵੀ ਗਿਣਤੀ ਵਧਾਈ ਜਾਵੇ ਤਾਂ ਜੋ ਆਕਸੀਜਨ ਦਾ ਦਿੱਤਾ ਗਿਆ ਕੋਟਾ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਜਾ ਸਕੇ|

Please follow and like us:

Similar Posts