ਪੰਜਾਬ ਕਾਂਗਰਸ ‘ਚ ਚੱਲ ਰਹੀ ਹੈ ਸਰਕਸ, ਜਨਤਾ ਦਾ ਹੋ ਰਿਹਾ ਨੁਕਸਾਨ: ਅਕਾਲੀ ਆਗੂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਵੱਡਾ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਚੋਣਾਂ ਜਿੱਤਕੇ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੰਜਾਬ ਵਿੱਚ ਡਿਪਟੀ CM ਇੱਕ ਦਲਿਤ ਸਮਾਜ ਤੋਂ ਬਣਾਉਣਗੇ ਅਤੇ ਇੱਕ ਹਿੰਦੂ ਨੂੰ ਬਣਾਉਣਗੇ | ਉਹਨਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ, ਕਿ ਜਾਤ ਪਾਤ ਤੋਂ ਉੱਤੇ ਉੱਠਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ , ਇਸਨੂੰ ਲੈ ਕੇ ਅੱਜ ਸਹਾਈ ਸ਼ਹਿਰ ਪਟਿਆਲੇ ਦੇ ਜੋੜੀਆਂ ਭੱਟੀ ਇਲਾਕੇ ਵਿੱਚ ਹਿੰਦੂ ਸਮਾਜ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਅਤੇ ਅਕਾਲੀ ਦਲ ਦੇ ਵਰਕਰਾਂ ਦੁਆਰਾ ਲੱਡੂ ਵੰਡਕੇ ਜਸ਼ਨ ਮਨਾਇਆ ਜਾ ਰਿਹਾ |
ਇਸ ਮੌਕੇ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਪੰਜਾਬ ਕਾਂਗਰਸ ਦੇ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਨੂੰ ਬੁਰੀ ਤਰਾਂ ਘੇਰਿਆ ਅਤੇ ਕਿਹਾ ਕਿ ਕਾਂਗਰਸ ‘ਚ ਮਹਿਜ ਡਰਾਮੇ ਅਤੇ ਆਪਸੀ ਕਲੇਸ਼ ਚੱਲ ਰਹੇ ਨੇ ਜਿਸ ਨਾਲ ਆਮ ਜਨਤਾ ਪ੍ਰਭਾਵਿਤ ਹੋ ਰਹੀ ਹੈ | ਉਹਨਾਂ ਕਿਹਾ ਕਿ ਕਾਂਗਰਸ ਦੇ ਅੰਦਰ ਆਪਸੀ ਕਲੇਸ਼ ਚੱਲ ਰਿਹਾ ਹੈ ਇਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਪ੍ਰਧਾਨ ਦੀ ਕੁਰਸੀ ਦੇਣ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਕੈਪਟਨ ਦੇ ਬਿਆਨ ਆ ਰਹੇ ਹਨ ਕਿ ਜੇਕਰ ਇਸਨੂੰ ਕੁਰਸੀ ਦਿੱਤੀ ਤਾਂ ਮੈਂ ਰਿਜਾਇਨ ਦੇਵਾਂਗਾ, ਇਨ੍ਹਾਂ ਦੋਨਾਂ ਦਾ ਆਪਸੀ ਕਲੇਸ਼ ਖਤਮ ਨਹੀਂ ਹੋ ਰਿਹਾ |ਅਤੇ ਲੋਕਾਂ ਦੇ ਜੋ ਮੁੱਦੇ ਹਨ ਉਨ੍ਹਾਂ ਵੱਲ ਧਿਆਨ ਨਹੀਂ ਜਾ ਰਿਹਾ | ਪਿਛਲੇ ਸਾਢੇ 4 ਸਾਲ ਵਿੱਚ ਕਾਂਗਰਸ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ | ਅਤੇ ਜੋ ਅਕਾਲੀ ਦਲ ਦੀ ਸਰਕਾਰ 10 ਸਾਲ ਸੱਤਾ ਵਿੱਚ ਰਹਿਕੇ ਕਾਰਜ ਕਰਕੇ ਗਈ ਸੀ ਉਹਨਾਂ ਕਾਰਜਾਂ ਨੂੰ ਵੀ ਇਨ੍ਹਾਂ ਨੇ ਰੋਕਿਆ ਹੈ ਅਤੇ ਇਹਨਾਂ ਦੇ ਆਪਸੀ ਕਲੇਸ਼ ਕਰਕੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ |