ਬਲਾਤਕਾਰ ਅਤੇ ਕਤਲ ਵਰਗੇ ਘਿਨਾਉਣੇ ਜੁਰਮਾਂ ਦੀ ਸਜਾ , ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਹਰਿਆਣਾ ਦੀ ਸੋਨਾਰੀਆ ਜੇਲ ‘ਚ ਭੁਗਤ ਰਿਹਾ, ਪਰ ਉਸਦੇ ਅੰਨ੍ਹੇ ਭਗਤ , ਅਜੇ ਵੀ ਉਸਦੇ ਬਾਹਰ ਆਉਣ ਦੀਆਂ ਕਾਮਨਾਵਾਂ ਕਰ ਰਹੇ ਹਨ | ਜਿਨ੍ਹਾਂ ਵਿੱਚੋ ਕੋਈ ਕਹਿੰਦਾ ਕੇ ਉਹ ਮਿਸ਼ਨ ਤੇ ਗਿਆ ਅਤੇ ਕੋਈ ਭਗਤ ਕਹਿੰਦਾ ਕੇ ਉਹਨੂੰ, ਬਿਨਾ ਕਿਸੇ ਜੁਰਮ ਤੋਂ ਜੇਲ ਵਿਚ ਕੈਦ ਕੀਤਾ ਹੈ | ਹੁਣ ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ |
ਦੱਸ ਦਈਏ ਕਿ ਇਕ ਵੀਡਿਓ ਵਿਚ ਗ੍ਰੰਥੀ ਸਿੰਘ, ਰਾਮ ਰਹੀਮ ਵਾਸਤੇ ਅਰਦਾਸ ਕਰਦਾ ਸੁਣਾਈ ਦੇ ਰਿਹਾ ਹੈ , ਜਿਸ ਵਿਚ ਅਰਦਾਸ ਦੀ ਮਰਯਾਦਾ ਨੂੰ ਭੰਗ ਕਰਕੇ ਅਤੇ ਤੋਰ ਮਰੋੜ ਕੇ ਬਣਾਈਆਂ ਗਈਆਂ ਤੁਕਾਂ ਬੋਲ ਕੇ ,ਸੁਣਾਈ ਦੇ ਰਿਹਾ | ਇਸ ਵੀਡਿਓ ਦੇ ਸਾਹਮਣੇ ਆਉਣ ਮਗਰੋਂ , ਸਿੱਖ ਭਾਈਚਾਰੇ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਵਿਅਕਤੀ ਉੱਤੇ ਸਖ਼ਤ ਕਾਰਵਾਈ ਕੀਤੇ ਜਾਨ ਦੀ ਮੰਗ ਕੀਤੀ ਜਾ ਰਹੀ ਹੈ |

Please follow and like us:

Similar Posts