ਪਟਿਆਲਾ ਚ ਕਾਲੀਆਂ ਝੰਡੀਆਂ ਨਾਲ ਬੀਜੇਪੀ ਆਗੂਆਂ ਦਾ ਵਿਰੋਧ

ਬੀਜੇਪੀ ਆਗੂਆਂ ਦਾ ਬਚਾਅ ਕਰਨ ਆਈ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ !
ਪਟਿਆਲਾ ਚ ਕਾਲੀਆਂ ਝੰਡੀਆਂ ਨਾਲ ਬੀਜੇਪੀ ਆਗੂਆਂ ਦਾ ਵਿਰੋਧ


ਪਟਿਆਲਾ : ਪਟਿਆਲਾ ਦੀ ਡਾਕਟਰ ਕਲੋਨੀ ਵਿੱਚ ਪੁੱਜੇ ਬੀਜੇਪੀ ਨੌਜਵਾਨ ਆਗੂ ਮਾਸਕ ਵੰਡਣ ਆਏ ਸੀ, ਪਰ ਕਿਸਾਨਾਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। ਬੀਜੇਪੀ ਆਗੂਆਂ ਨੂੰ ਪੁਲਿਸ ਬਚਾਉਂਦੀ ਹੋਈ ਦਿਖਾਈ ਦਿੱਤੀ, ਜਿੱਥੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਥੋੜ੍ਹੀ ਧੱਕਾ-ਮੁੱਕੀ ਵੀ ਹੋਈ। ਕਿਸਾਨਾਂ ਨੇ ਕਿਹਾ ਕਿ ਜਦੋਂ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਬੀਜੇਪੀ ਆਗੂਆਂ ਨੂੰ ਪੰਜਾਬ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਫਿਰ ਇਹ ਜਾਣ ਬੁੱਝ ਕੇ ਮਹੌਲ ਖ਼ਰਾਬ ਕਰਨ ਲਈ ਆਉਂਦੇ ਨੇ । ਕਿਸਾਨਾਂ ਨੇ ਸਾਫ ਸ਼ਬਦਾਂ ‘ਚ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਸਾਡਾ ਸੰਘਰਸ਼ ਹੋਰ ਵੀ ਤਿੱਖਾ ਹੋ ਜਾਵੇਗਾ ।

Please follow and like us:

Similar Posts