SGPC ਨੇ ਉਕਤ ਫੈਕਟਰੀ ਨੂੰ ਲਿਖਿਆ ਚੇਤਾਵਨੀ ਪੱਤਰ

ਜਿਹੜੀ ਕੌਮ ਦੇ ਗੁਰੂ ਸਾਹਿਬਾਨਾਂ ਨੇ ਜ਼ੁਲਮ ਦੇ ਨਾਲ ਲੜਦੇ-ਲੜਦੇ ਆਪਣਾ ਆਪ ਵਾਰ ਦਿੱਤਾ। ਆਪਣੇ ਧਰਮ ਦੇ ਨਾਲ-ਨਾਲ ਹੋਰਨਾ ਧਰਮਾਂ ਦੀ ਰੱਖਿਆ ਲਈ ਵੀ ਕੁਰਬਾਨੀਆਂ ਦਿੱਤੀਆਂ | ਉਨ੍ਹਾਂ ਗੁਰੂ ਸਾਹਿਬਾਨਾਂ ਨੂੰ ਬੇਅਦਬ ਕਰਨ ਵਾਲੇ ਮਾੜੀ ਬਿਰਤੀ ਵਾਲੇ ਲੋਕ ਆਪਣੀਆਂ ਕੋਝੀਆਂ ਹਰਕਤਾਂ ਚੱਲਣ ਤੋਂ ਬਾਜ਼ ਨਹੀਂ ਆਉਂਦੇ ।
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਤਾਮਿਲਨਾਡੂ ਤੋਂ ਜਿਥੇ ਦੀ ਗੁਰਤਾਜ ਬੀੜੀ ਫੈਕਟਰੀ ਨੇ ਆਪਣੇ ਬੀੜੀ ਦੇ ਬੰਡਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਾਉਣ ਦੀ ਹਿਮਾਕਤ ਕੀਤੀ ਹੈ। ਜਿਸ ਤੋਂ ਬਾਅਦ ਸਿੱਖ ਕੌਮ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ ਅਤੇ ਅਫ਼ਸੋਸ ਜਤਾਉਂਦੇ ਹੋਏ ਉਕਤ ਫੈਕਟਰੀ ਮਾਲਕਾਂ ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਘਟਨਾ ਤੇ ਸਖ਼ਤ ਨੋਟਿਸ ਲੈਂਦਿਆਂ ਉਕਤ ਫੈਕਟਰੀ ਨੂੰ ਇੱਕ ਚਿਤਾਵਨੀ ਪੱਤਰ ਭੇਜਕੇ ਇਹ ਤਸਵੀਰ ਤੁਰੰਤ ਹਟਾਉਣ ਅਤੇ ਮੁਆਫ਼ੀ ਮੰਗਣ ਨੂੰ ਕਿਹਾ ਗਿਆ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਿੱਖ ਭਾਵਨਾਵਾਂ ਨੂੰ ਇੰਜ ਠੇਸ ਪਹੁੰਚਾਈ ਗਈ ਹੋਵੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ ਤੇ ਅਮਲ ਨਾ ਕਰਨ ਦੀ ਸੂਰਤ ਵਿੱਚ ਉਕਤ ਫੈਕਟਰੀ ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ ।

Please follow and like us:

Similar Posts