ਬੇਅਦਬੀ ਮਾਮਲੇ ‘ਚ SIT ਵੱਲੋਂ 6 ਮੁਲਜ਼ਮ ਗ੍ਰਿਫ਼ਤਾਰ
ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਕੈਪਟਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਤੇਜ ਕਰ ਦਿਤੀ ਹੈ | ਸਰਕਾਰ ਦੀ ਸਰਗਰਮੀ ਨੂੰ ਦੇਖ ਕਿ ਉਮੀਦ ਬੱਝੀ ਹੈ ਕਿ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਦਾ ਸਿੱਟਾ ਜਲਦ ਦੇਖਣ ਨੂੰ ਮਿਲ ਸਕੇ |
ਕੈਪਟਨ ਸਰਕਾਰ ਦੀਆਂ ਹਦਾਇਤਾਂ ਉੱਪਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੀ ਜਾਂਚ ਕਰਨ ਲਈ DIG SPS Parmar ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਦੀ ਰਫਤਾਰ ਵਦਾ ਦਿਤੀ ਹੈ |
ਐਤਵਾਰ ਨੂੰ SIT ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਨ ਤੇ ਇਸ ਸੰਬੰਦੀ ਇਤਰਾਜਯੋਗ ਪੋਸਟਰ ਲਗਾਉਣ ਵਾਲੇ ਮੁਲਜ਼ੀਮਾਂ ਨੂੰ ਗਿਰਫ਼ਤਾਰ ਕਾਰਨ ਦਾ ਦਾਵਾ ਕੀਤਾ ਹੈ |
SIT ਨੇ ਬਰਗਾੜੀ ਵਿਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਜਾਉਣ ਦਾ ਦਾਵਾ ਵੀ ਕੀਤਾ|
ਵਿਸ਼ੇਸ਼ ਜਾਂਚ ਟੀਮ ਨੇ ਦਾਵਾ ਕੀਤਾ ਕਿ ਇਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਮਾਮਲੇ ਵਿਚ 6 ਵਿਅਕਤੀ ਸ਼ਕਤੀ ਸਿੰਘ , ਸੁਖਜਿੰਦਰ ਸਿੰਘ , ਪ੍ਰਦੀਪ ਸਿੰਘ , ਨਿਸ਼ਾਨ ਸਿੰਘ , ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ | ਇਹ ਸਾਰੇ ਵਿਅਕਤੀ ਫਰੀਦਕੋਟ ਜ਼ਿਲੇ ਨਾਲ ਸਬੰਦਤ ਹਨ |
ਗਿਰਫ਼ਤਾਰ ਕੀਤੇ ਗਏ ਮੁਲਜ਼ੀਮਾਂ ਨੂੰ ਅੱਜ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਇਸ ਮਾਮਲੇ ਦੀ ਜਾਂਚ ਪਹਿਲਾਂ DIG ਰਣਬੀਰ ਸਿੰਘ ਖੱਟੜਾ ਕਰ ਰਹੇ ਸਨ , ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ 4 ਜਨਵਰੀ ਨੂੰ ਪੰਜਾਬ ਸਰਕਾਰ ਨੇ ਨਵੀ ਟੀਮ ਗਠਿਤ ਕਰ ਦਿਤੀ ਸੀ |

Please follow and like us:

Similar Posts