ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਅੱਜ ਫੇਰ ਹੋਈ ਧੱਕਾ-ਮੁੱਕੀ
ਪਟਿਆਲਾ : ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚਾ ਨੇ ਆਮ ਆਦਮੀ ਪਾਰਟੀ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਦੇ ਨਾਲ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ , ਜਿੱਥੇ ਕਿ ਕਾਫੀ ਵੱਡੀ ਗਿਣਤੀ ਤੈਨਾਤ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਅਧਿਆਪਕਾਂ ਦੇ ਨਾਲ ਧੱਕਾਮੁੱਕੀ ਹੁੰਦੀ ਦਿਖਾਈ ਦਿੱਤੀ | ਕਈ ਅਧਿਆਪਕ ਪੁਲਿਸ ਨੂੰ ਚਕਮਾ ਦੇ ਕੇ ਪਿਛਲੇ ਪਾਸੇ ਤੋਂ ਮਹਿਲ ਦੇ ਬਾਹਰ ਪਹੁੰਚ ਗਏ ਅਤੇ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਨੇ ਲਾਠੀਚਾਰਜ ਅਤੇ ਗ੍ਰਿਫਤਾਰ ਕੀਤਾ ਅਤੇ ਥਾਣੇ ਲਿਜਾਇਆ ਗਿਆ |
ਇਸ ਮੌਕੇ ਤੇ ਅੱਜ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਮੋਤੀ ਮਹਿਲ ਅੱਗੇ ਨੌਕਰੀ ਮੰਗਦੇ ਦਿਖਾਈ ਦਿੱਤੇ ਲੇਕਿਨ ਦੂਜੇ ਪਾਸੇ ਪੁਲਿਸ ਵੱਲੋਂ ਉਨ੍ਹਾਂ ਦੇ ਉੱਪਰ ਅਤਿਆਚਾਰ ਕੀਤਾ ਗਿਆ ਇਸ ਮੌਕੇ ਤੇ ਅਧਿਆਪਕਾਂ ਦਾ ਸਾਥ ਦੇਣ ਦੇ ਲਈ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਮੁੱਖ ਤੌਰ ਤੇ ਪਹੁੰਚੇ | ਬੇਰੁਜ਼ਗਾਰ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਨਾਲ ਮਿਲ ਕੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਲ ਮਾਰਚ ਸ਼ੁਰੂ ਕੀਤਾ | ਜਿੱਥੇ ਕੈਪਟਨ ਦੇ ਮਹਿਲ ਅੱਗੇ ਬਲਜਿੰਦਰ ਕੌਰ ਵਿਧਾਇਕ ਨੂੰ ਪੁਲਿਸ ਪਕੜਦੀ ਦਿਖਾਈ ਦਿੱਤੀ | ਅਧਿਆਪਕਾਂ ਦੇ ਹੌਸਲੇ ਬੁਲੰਦ ਅਤੇ ਨੌਕਰੀ ਦੀ ਮੰਗ ਕਰਦੇ ਦਿਖਾਈ ਦੇ ਰਹੇ ਸਨ |
ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਪੰਜਾਬ ਵੱਲੋਂ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖਿਆ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਤੀ ਮਹਿਲ ਦਾ ਘਿਰਾਓ ਕਰਦੇ ਆ ਰਹੇ ਹਾਂ | ਪੰਜਾਬ ਸਰਕਾਰ ਦੇ ਨਾਲ ਕਈ ਵਾਰ ਮੀਟਿੰਗ ਵੀ ਕਰ ਚੁੱਕੇ ਹੈ ਪਰ ਕੋਈ ਵੀ ਨੋਕਰੀ ਦਾ ਸਹਾਰਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ | ਇਸ ਕਰਕੇ ਸਾਡੀ ਪਹਿਲਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਲ ਅਤੇ ਕ੍ਰਿਸ਼ਨ ਕੁਮਾਰ ਦੇ ਨਾਲ ਸਰਕਟ ਹਾਊਸ ਵਿਖੇ ਮੀਟਿੰਗ ਹੋਈ ਸੀ ਜਿਸ ਵਿਚ ਉਹਨਾਂ ਨੇ ਸਾਨੂੰ ਇੱਕ ਝੂਠਾ ਦਿਲਾਸਾ ਦਿੱਤਾ ਅਤੇ ਤੋਰ ਦਿੱਤਾ ਇਸ ਕਰਕੇ ਅੱਜ ਅਸੀਂ ਫਿਰ ਤੋਂ ਮੋਤੀ ਮਹਿਲ ਦਾ ਘਿਰਾਉ ਕਰ ਰਹੇ ਹਾਂ |
ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਨੇ ਆਖਿਆ ਕਿ ਅੱਜ ਇਨ੍ਹਾਂ ਅਧਿਆਪਕਾਂ ਦੇ ਨਾਲ ਦਿਲ ਤੋਂ ਸਮਰਥਨ ਕਰਨ ਦੇ ਲਈ ਪਹੁੰਚੀ ਹਾਂ ਤੇ ਇਨ੍ਹਾਂ ਦੇ ਉੱਪਰ ਜੋ ਕੈਪਟਨ ਸਰਕਾਰ ਨੇ ਬਹੁਤ ਹੀ ਅੱਤਿਆਚਾਰ ਕਾਰਵਾਈ ਹੈ, ਸ਼ੁਰੂ ਤੋਂ ਵੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਦੇ ਡੰਡੇ ਮਾਰੇ ਜਾਂਦੇ ਹਨ | ਇਸ ਕਰਕੇ ਕੈਪਟਨ ਸਰਕਾਰ ਨੂੰ 2022 ਦੀ ਚੋਣਾਂ ਦੇ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ | ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਦਾ ਸਮਰਥਨ ਕਰਦੀ ਹਾਂ | ਬੇਰੁਜ਼ਗਾਰ ਅਧਿਆਪਕਾਂ ਦੇ ਹੌਂਸਲੇ ਨੂੰ ਸਾਡਾ ਸਲਾਮ ਹੈਂ ਪੰਜਾਬ ਸਰਕਾਰ ਆਪਣੇ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਤੁਲੀ ਹੋਈ ਹੈ ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕ ਫ਼ੇਰ ਤੋਂ ਸੜਕਾਂ ਤੇ ਹਨ ਕੈਪਟਨ ਸਰਕਾਰ ਆਖਦੀ ਹੈ ਕਿ ਅਸੀਂ 16 ਲੱਖ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਹੈ |

Please follow and like us:

Similar Posts