ਕੇਂਦਰ ਦੇ ਲਜ਼ੀਜ਼ ਪਕਵਾਨ ਕਿਸਾਨਾਂ ਨੂੰ ਨਹੀਂ ਕਰ ਸਕੇ ਰਜ਼ਾਮੰਦ

ਨਵੀ ਦਿੱਲੀ: ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ ਵਿਖੇ ਕੇਂਦਰ ਨਾਲ ਖੇਤੀ ਕਾਨੂੰਨਾਂ ਬਾਰੇ ਚੱਲੀ, ਤਕਰੀਬਨ 7 ਘੰਟੇ ਦੀ ਮੀਟਿੰਗ ਬੇ ਸਿੱਟਾ ਰਹੀ| ਦੱਸ ਦਈਏ , ਫਿਲਹਾਲ ਕਿਸੇ ਗੱਲ ਤੇ ਸਹਿਮਤੀ ਨਹੀਂ ਬਣੀ। ਮੀਟਿੰਗ ਵਿਚ ਗੱਲਬਾਤ ਦੌਰਾਨ ਲਗਾਤਾਰ ਮੰਤਰੀਆਂ ਵਲੋਂ ਕਿਸਾਨ ਜਥੇਬੰਦੀਆਂ ਨੂੰ ਜੋ ਕੇਂਦਰ ਸਰਕਾਰ ਵਲੋਂ ਬਿੱਲ ਪਾਸ ਕੀਤੇ ਗਏ ਹਨ, ਉਨ੍ਹਾਂ ਦੇ ਫੈਦਿਆਂ ਬਾਰੇ ਦਸਿਆ ਗਿਆ | ਲਗਾਤਾਰ ਉਥੇ ਲੱਗੀਆਂ ਸਕਰੀਨਾਂ ਵਿਚ ਖੇਤੀ ਬਿਲਾਂ ਦੇ ਫੈਦਿਆਂ ਨੂੰ ਵਾਰ ਵਾਰ ,ਇਹ ਕਹਿ ਕੇ ਦਸਿਆ ਗਿਆ ਕਿ ਇਹ ਕਿਸਾਨਾਂ ਦੇ ਹਾਂ ਪੱਖੀ ਹਨ, ਏਦੇ ਨਾਲ ਕਿਸਾਨਾਂ ਨੂੰ ਲਾਭ ਹੋਣਾ, ਲੋੜ ਹੈ ਸਿਰਫ ਤੁਹਾਨੂੰ ਸਮਝਣ ਦੀ | ਪਿਛਲੇ ਕਾਫੀ ਦਿਨਾਂ ਤੋਂ ਖੇਤੀ ਕਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਫਿਰ ਦੁਬਾਰਾ ਉਹੀ, ਖੇਤੀ ਬਿੱਲਾਂ ਵਿਚ ਜੋ ਸੋਧ ਕੀਤੀ ਗਈ ਹੈ ਓਹਦਾ ਕੇਇਦਾ ਦੁਬਾਰਾ ਫੇਰ ਮੰਤਰੀਆਂ ਵਲੋਂ ਪੜ੍ਹਾਇਆ ਗਿਆ | ਦੂਜੇ ਪਾਸੇ ਕਿਸਾਨ ਲੀਡਰ ਵੀ ਪੂਰੀ ਤਿਆਰੀ ਕਰਕੇ ਗਏ ਲੱਗਦੇ ਸਨ । ਉਨ੍ਹਾਂ ਨੇ ਮੰਤਰੀਆਂ ਕੋਲ ਆਪਣੇ ਖਦਸ਼ਿਆਂ ਨੂੰ ਰੱਖਦਿਆਂ ਦੱਸਿਆ ਕਿ ਇਹ ਕਾਨੂੰਨ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ।
ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਤੇ ਪਿਛਲੇ ਡੇਢ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਹਨਾਂ ਮਸਲਿਆਂ ਦੇ ਹੱਲ ਕੱਢਣ ਲਈ ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤਾਂ ਕੀਤੀ ਗਈ, ਪਰ ਹਾਲੇ ਤੱਕ ਇਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ।ਇਸ ਤੋਂ ਬਾਅਦ, ਕੇਂਦਰ ਨਾਲ ਅਗਲੀ ਮੀਟਿੰਗ 21 ਨਵੰਬਰ ਨੂੰ ਤੈਅ ਕੀਤੀ ਗਈ ਹੈ।

Please follow and like us:

Similar Posts