ਪਟਿਆਲਾ : ਬੇਅਦਬੀ ਮਾਮਲੇ ਨੂੰ ਲੈਕੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਮਨਦੀਪ ਸਿੰਘ ਮੰਨਾ, ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਪਟਿਆਲਾ ਵਿਖੇ ਪਹੁੰਚੇ , ਜਿਥੇ ਉਹਨਾਂ ਨੇ ਸਿੱਧੂ ਦੇ ਘਰ ਦੇ ਬਾਹਰ , ਜੰਮ ਕੇ ਆਪਣੀ ਭੜਾਸ ਕੱਢੀ , ਅਤੇ ਕਿਹਾ ਕੇ ਇਸ ਤਰਾਂ ਸੋਸ਼ਲ ਮੀਡਿਆ, ਟਵਿੱਟਰ ਤੇ ਬਿਆਨਬਾਜ਼ੀ ਕਰਕੇ ਕੁਛ ਨਹੀਂ ਹੋਣਾ , ਜੇ ਤੁਸੀਂ ਲੜਾਈ ਲੜਨਾ ਚਾਹੁੰਦੇ ਹੋ ਤਾਂ ਫ਼ਰੰਟ ਤੇ ਆਕੇ ਲੜੋ |
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੇ ਅਕਸਰ ਹੀ ਹਮਲਾ ਕਰਨ ਵਾਲੇ ਮਨਦੀਪ ਸਿੰਘ ਮੰਨਾ ਅੱਜ ਪਟਿਆਲਾ ਵਿਖੇ ਸਿੱਧੂ ਦੇ ਘਰ ਉਹਨਾਂ ਨੂੰ ਮਿਲਣ ਗਏ , ਜਿਥੇ ਸਿੱਧੂ ਦੇ ਸੁਰੱਖਿਆ ਕਰਮੀਆਂ ਨੇ ਇਹ ਦੱਸਿਆ ਕਿ ਉਹ ਘਰ ਨਹੀਂ ਹਨ | ਜਿਸ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਮੰਨਾ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਹਫਤੇ ਦਾ ਟਾਈਮ ਦਿੰਦਿਆਂ ਕਿਹਾ ਕੇ ਜੇਕਰ ਤੁਸੀਂ ਬਾਹਰ ਨਿਕਲ ਕੇ ਨਾ ਲੜੇ ਤਾਂ ਅਸੀਂ ਸਬ ਕੁਝ ਜੱਗ ਜਾਹਰ ਕਰ ਦਿਆਂਗੇ ਕੇ ਤੁਹਾਨੂੰ ਕਿਹੜੀਆਂ ਸਿਆਸੀ ਸ਼ਕਤੀਆਂ ਰੋਕ ਰਹੀਆਂ ਹਨ | ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਅਤੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਤਰ੍ਹਾਂ ਦੇ ਘੁਟਾਲੇ ਨਹੀਂ ਕੀਤੇ ਤਾਂ ਵਿਜੀਲੈਂਸ ਆਫਿਸ ਜਾ ਕੇ ਜਵਾਬ ਕਿਉਂ ਨਹੀਂ ਦੇ ਦਿੰਦੇ | ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਲੋਕਾਂ ਨੂੰ ਝੂਠਾ ਸੁਪਨਾ ਦਿਖਾਇਆ ਜਾ ਰਿਹਾ ਹੈ ਉਸਨੂੰ ਦਿਖਾਉਣਾ ਬੰਦ ਕਰਨ| ਇਹੀ ਨਹੀਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਕੈਬਨਿਟ ਮੰਤਰੀਆਂ ਨੂੰ ਭ੍ਰਿਸ਼ਟਾਚਾਰੀ ਵੀ ਦੱਸਿਆ |

Please follow and like us:

Similar Posts