ਯਮੁਨਾਨਗਰ : ਕਿਸਾਨਾਂ ਦੇ ਵੱਡੇ ਇਕੱਠ ਦੇ ਨਾਲ ਗੁਰਨਾਮ ਸਿੰਘ ਚੜੂਨੀ ਦਾ ਕਾਫ਼ਲਾ ਦਿੱਲੀ ਨੂੰ ਰਵਾਨਾ ਹੋਇਆ। ਇਹ ਕਾਫ਼ਲਾ ਯਮੁਨਾਨਗਰ ਤੋਂ ਦਿੱਲੀ ਦੇ ਲਈ ਰਵਾਨਾ ਹੋਇਆ , ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਗੁਰਨਾਮ ਸਿੰਘ ਚੜੂਨੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ । ਗੁਰਨਾਮ ਸਿੰਘ ਝੜੂਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ 22 ਜੁਲਾਈ ਤੋਂ ਲੈ ਕੇ 13 ਅਗਸਤ ਤਕ ਸੰਸਦ ਦਾ ਘਿਰਾਓ ਕੀਤਾ ਜਾਵੇਗਾ ।
ਇਸ ਵਿੱਚ ਰੋਜ਼ਾਨਾ ਇੱਕ ਕਾਫ਼ਲਾ ਸੰਸਦ ਦੇ ਲਈ ਰਵਾਨਾ ਹੋਵੇਗਾ । ਜਿਸ ਵਿੱਚ 200 ਦੇ ਕਰੀਬ ਕਿਸਾਨ ਹੋਣਗੇ ।
ਗੁਰਨਾਮ ਸਿੰਘ ਝੜੂਨੀ ਤੋਂ ਜਦੋਂ ਚੋਣਾਂ ਲੜਨ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਨਿਰਦਈ ਹੋ ਚੁੱਕੀ ਹੈ 500 ਤੋਂ ਵੱਧ ਲੋਕਾਂ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਵੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਫ਼ੈਸਲਾ ਨਹੀਂ ਕਰ ਪਾ ਰਹੀ ।
ਦੱਸ ਦੇਈਏ ਕਿ ਲਗਾਤਾਰ 7 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਕਿਸਾਨ ਦਿੱਲੀ ਦੇ ਵਿੱਚ ਆਪਣਾ ਘਰ ਬਾਰ ਛੱਡ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ।

Please follow and like us:

Similar Posts