Rajasthan: ਰਾਜਸਥਾਨ ‘ਚ ਸਿੱਖ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ 4 ਲੋਕਾਂ ਤੇ ਮਾਮਲਾ ਹੋਇਆ ਦਰਜ।
ਰਾਜਸਥਾਨ ਦੇ ਸਿਕਰੀ ਵਿੱਖੇ ਇਕ ਸਿੱਖ ਨੌਜਵਾਨ ਦੀ ਲੋਕਾਂ ਵੱਲੋਂ ਕੁੱਟ ਮਾਰ ਕਰਨ ਦੀ ਵੀਡਿਓ ਤੜ੍ਹੱਲੇ ਨਾਲ ਵਾਇਰਲ ਹੋ ਰਹੀ ਹੈ । ਇਹਨਾਂ ਲੋਕਾਂ ਵੱਲੋਂ ਸਥਾਨਕ ਵਿਧਾਇਕ ਦੀ ਸ਼ਹਿ ਤੇ ਇਸ ਗੁੰਡਾ ਗਰਦੀ ਨੂੰ ਅੰਜਾਮ ਦਿੱਤਾ ਗਿਆ । ਵੀਡਿਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਇਹ ਲੋਕ, ਨਿਹੱਥੇ ਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੱੜ ਕੇ ਡਾਂਗਾ ਦੇ ਨਾਲ ਕੁੱਟ ਰਹੇ ਹਨ । ਇਸ ਪੂਰੀ ਘਟਨਾ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਰਾਜਸਥਾਨ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ।
ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਵੱਲੋਂ ਕੁੱਟ ਮਾਰ ਕਰਨ ਵਾਲਿਆਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Please follow and like us:

Similar Posts