ਵਪਾਰੀਆਂ ਦੇ ਹੱਕ ‘ਚ ਨਿੱਤਰੀ ਆਮ ਆਦਮੀ ਪਾਰਟੀ ਠੇਕੇ ਦੇ ਬਾਹਰ ਲਾਇਆ ਧਰਨਾ
ਪਟਿਆਲਾ : ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਠੇਕੇ ਦੇ ਬਾਹਰ ਧਰਨਾ ਲਗਾਇਆ ਗਿਆ | ਉਹਨਾਂ ਵਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਜੇਕਰ ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਖੁਲ ਸਕਦੇ ਹਨ ਤਾਂ ਫੇਰ ਬਾਕੀ ਦੁਕਾਨਾਂ ਕਿਉਂ ਨਹੀਂ , ਜੇ ਸ਼ਰਾਬ ਦੇ ਠੇਕੇ ਜ਼ਰੂਰੀ ਹਨ ਤਾਂ ਬਾਕੀ ਵਪਾਰ ਕਿਉਂ ਨਹੀਂ | ਉਹਨਾਂ ਕਿਹਾ ਕਿ ਸਰਕਾਰ ਆਮ ਆਦਮੀ ਨੂੰ ਤੰਗ ਕਰਨ ਤੇ ਲੱਗੀ ਹੋਈ ਹੈ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਏ ਕਿ ਪੰਜਾਬ ਸਰਕਾਰ ਦੋਗਲਾ ਰਵਈਆ ਅਪਣਾ ਰਹੀ ਹੈ | ਆਮ ਦੁਕਾਨਾਂ ਬੰਦ ਕਰਕੇ ਆਮ ਆਦਮੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਠੇਕੇ ਖੁਲੇ ਹੋਏ ਹਨ | ਇਹਨਾਂ ਨੂੰ ਸਰਕਾਰ ਬੰਦ ਕਿਉਂ ਨਹੀਂ ਕਰ ਰਹੀ | ਉਹਨਾਂ ਦਾ ਇਹ ਕਹਿਣਾ ਸੀ ਕਿ ਜਾਂ ਤਾਂ ਸ਼ਰਾਬ ਦੇ ਠੇਕੇ ਵੀ ਬੰਦ ਕਰਵਾਏ ਜਾਨ , ਜਾਂ ਫਿਰ ਸਾਰੀਆਂ ਦੁਕਾਨਾਂ ਵੀ ਖੋਲੀਆਂ ਜਾਨ |

Please follow and like us:

Similar Posts