ਅਰਵਿੰਦ ਕੇਜਰੀਵਾਲ ਨੇ ਕਿਹਾ ਸਰਕਾਰ ਵੈਕਸੀਨ ਵਧਾਉਣ ਤੇ ਦੇਵੇ ਜ਼ੋਰ
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰਨੀ ਚਾਹੀਦੀ ਹੈ | ਕੇਜਰੀਵਾਲ ਨੇ ਨਾਲ ਹੀ ਭਰੋਸਾ ਜਤਾਇਆ ਹੈ ਦਿੱਲੀ ਵਿਚ ਜਿਸ ਪੱਧਰ ਤੇ ਬੁਨਿਆਦੀ ਢਾਂਚੇ ਨੂੰ ਵਧਾਇਆ ਜਾ ਰਿਹਾ, ਦਿੱਲੀ ਵਿਚ ਹਰ ਦਿਨ ਤੀਹ ਹਜ਼ਾਰ ਮਾਮਲੇ ਸਾਹਮਣੇ ਆਉਣ ਤੇ ਵੀ ਏਸਦੇ ਨਾਲ ਨਜਿੱਠਣ ਦੀ ਸਮਰੱਥਾ ਹੈ | ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦਿੱਲੀ ਵਿਚ ਮਹਾਮਾਰੀ ਦੀ ਦੂਜੀ ਲਹਿਰ ਆਪਣੇ ਸਿਖਰ ਨੂੰ ਪਾਰ ਕਰ ਚੁੱਕੀ ਹੈ | ਹਾਲਾਂਕਿ ਅਜੇ ਤੱਕ ਕਿਸੇ ਵੀ ਤਰਾਂ ਦੀ ਢਿਲ ਨਹੀਂ ਦਿਤੀ ਜਾ ਸਕਦੀ |
GTB ਹਸਪਤਾਲ ਦੇ ਕੋਲ ਬਣੇ 500 ਬਿਸਤਰਿਆਂ ਦੇ ICU Covid ਦੇਖਪਾਲ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਮੁਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿੰਨਾਂ ਦੇ ਵਿਚ ਸ਼ਹਿਰ ‘ਚ ਮਰੀਜ਼ਾ ਨੂੰ ICU ਸਹੂਲਤ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ |