ਝੋਨਾ ਸੁੱਕਿਆ ਪਿਆ, ਲੋਕ ਰਾਤਾਂ ਨੂੰ ਗਰਮੀ ‘ਚ ਸੌਂਦੇ ਨੀ, ਪਰ ਕੈਪਟਨ ਨੂੰ ਕੋਈ ਫਿਕਰ ਨਹੀਂ : ਸੁਖਬੀਰ ਸਿੰਘ ਬਾਦਲ
ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਸੂਬੇ ਦੇ ਲੋਕ ਬੇਹੱਦ ਪਰੇਸ਼ਾਨ ਹੋਏ ਪਏ ਨੇ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨੇ ਦੇ ਰਹੇ ਹਨ | ਉਥੇ ਹੀ ਹੁਣ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਦੇ ਕੱਟ ਲੱਗਣ ਮਗਰੋਂ ਕੈਪਟਨ ਸਰਕਾਰ ਨੂੰ ਸਭ ਤੋਂ ਗੈਰ ਜਿੰਮੇਵਾਰ ਸਰਕਾਰ ਦੱਸਿਆ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਉਂਗਲ ਚੁਕਦਿਆਂ ਕਿਹਾ ਕਿ ਪਿਛਲੇ ਸਾਡੇ ਚਾਰ ਸਾਲਾਂ ‘ਚ ਕਾਂਗਰਸ ਸਰਕਾਰ ਨੇ ਕੋਈ ਨਵਾਂ ਪਾਵਰ ਪਲਾਂਟ ਨਹੀਂ ਲਗਾਇਆ ਚਾਹੇ ਉਹ ਸੋਲਰ ਹੋਵੇ , ਬਾਇਓ ਮਾਸ ਹੋਵੇ ਜਾਂ ਥਰਮਲ ਪਲਾਂਟ ਹੋਵੇ | ਉਹਨਾਂ ਕਿਹਾ ਕਿ ਜੋ ਕਿਸਾਨਾਂ ਦੀਆਂ ਫ਼ਸਲਾਂ ਰੁਲ ਰਹੀਆਂ , ਆਮ ਆਦਮੀ ਵੱਡੇ ਵੱਡੇ ਬਿਜਲੀ ਦੇ ਕੱਟਾ ਤੋਂ ਪਰੇਸ਼ਾਨ ਹੈ, ਇਹ ਸਬ ਕੈਪਟਨ ਸਰਕਾਰ ਦੀਆਂ ਨਲਾਇਕੀਆਂ ਅਤੇ ਗੈਰ ਜਿੰਮੇਵਾਰੀ ਦਿੱਖ ਰਹੀ ਹੈ |
ਬਿਜਲੀ ਦੇ ਵੱਡੇ-ਵੱਡੇ ਕੱਟ ਅਤੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਮੋਟਰਾਂ ਵਾਲੀ ਪੂਰੀ ਬਿਜਲੀ ਨਾ ਦੇਣ ਦੇ ਰੋਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋ ਪੰਜਾਬ ਭਰ ਵਿੱਚ ਪਾਵਰਕਾਮ ਦੇ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ |
ਦੂਜੇ ਪਾਸੇ , ਵਿਧਾਨ ਸਭਾ ਹਲਕਾ ਮੋੜ ਮੰਡੀ ਦੇ ਅਕਾਲੀ ਅਤੇ ਬਸਪਾ ਵਰਕਰਾਂ ਵੱਲੋ ਪਾਵਰਕੋਮ ਮੋੜ ਦੇ ਦਫਤਰ ਅੱਗੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਰੋਸ ਪ੍ਰਦਰਸਨ ਕੀਤਾ ਗਿਆਂ ਪ੍ਰਦਰਸਨ ਦੋਰਾਨ ਅਕਾਲੀ ਅਤੇ ਬਸਪਾ ਵਰਕਰਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਰੇਬਾਜੀ ਕੀਤੀ, ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੋਰਾਨ ਫੇਲ ਹੋਈ ਹੈ,ਗਰਮੀ ਵਿੱਚ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਪੂਰੀ ਬਿਜਲੀ ਦੇਣ ਲਈ ਕੋਈ ਪ੍ਰਬੰਧ ਨਹੀ ਕੀਤੇ ਪੰਜਾਬ ਦੇ ਦੋ ਧਰਮਲ ਬੰਦ ਪਏ ਹਨ ਤੇ ਬਾਹਰੋ ਕੋਈ ਬਿਜਲੀ ਦੀ ਖ੍ਰੀਦ ਨਹੀ ਕੀਤੀ ਜਿਸ ਕਰਕੇ ਲੋਕਾਂ ਵਿੱਚ ਬਿਜਲੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ।ਆਪ ਪਾਰਟੀ ਤੇ ਨਿਸਾਨਾ ਲਗਾਉਦੇ ਸਾਬਕਾ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਬੁਰਾ ਹਾਲ ਹੈ ਤੇ ਇਥੇ ਹਰਿਆਣਾ ਅਤੇ ਬਿਹਾਰ ਦਾ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਝੂਠ ਮਾਰ ਕੇ ਲੁੱਟਣਾ ਚਾਹੁੰਦਾ ਹੈ।