ਬੋਲੇ ਅਨਿਲ ਜੋਸ਼ੀ ਬਾਰੇ ਕੁਝ ਨਹੀਂ ਬੋਲਣਾ ਚਾਹੁੰਨਾ

ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ ਕਰਨ ਪਹੁੰਚੇ ਵਿਜੇ ਸਾਂਪਲਾ
ਬੋਲੇ ਅਨਿਲ ਜੋਸ਼ੀ ਬਾਰੇ ਕੁਝ ਨਹੀਂ ਬੋਲਣਾ ਚਾਹੁੰਨਾ
ਭਾਜਪਾ ਦੇ ਸੀਨੀਅਰ ਨੇਤਾ ਅਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਉਥੇ ਹੀ ਵਿਜੇ ਸਾਂਪਲਾ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਵੀ ਹੋਏ |
ਇਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੀਟਿੰਗ ਕਰਨ ਦਾ ਮਕਸਦ ਕੁਝ ਵਿਸ਼ੇਸ਼ ਨਹੀਂ ਸੀ ਲੇਕਿਨ ਜੋ ਵੀ ਉਨ੍ਹਾਂ ਨਾਲ ਗੱਲਾਂ ਬਾਤਾਂ ਹੋਈਆਂ ਉਹ ਕਾਫ਼ੀ ਵਧੀਆ ਮਾਹੌਲ ਵਿੱਚ ਹੋਈਆਂ | ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਉਦੋਂ ਹੀ ਐਸਸੀ ਕਮਿਸ਼ਨ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ, ਇਹ ਸਿਰਫ ਅਫਵਾਹਾਂ ਹੀ ਹਨ | ਉਥੇ ਹੀ ਵਿਜੇ ਸਾਂਪਲਾ ਨੇ ਕਿਹਾ ਕਿ ਕਿਸੇ ਵੀ ਸਿਆਸਤ ਨਾਲ ਭਰੀ ਹੋਈ ਗੱਲਬਾਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ | ਉਥੇ ਹੀ ਅਨਿਲ ਜੋਸ਼ੀ ਬਾਰੇ ਵਿਜੇ ਸਾਂਪਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਉਹ ਸਿਆਸਤ ਵਾਲੀ ਗੱਲ ਕੋਈ ਵੀ ਇਸ ਜਗ੍ਹਾ ਤੇ ਨਹੀਂ ਕਰਨਾ ਚਾਹੁੰਦੇ| ਉਹ ਸਿਰਫ਼ ਤੇ ਸਿਰਫ ਐਸ.ਸੀ ਕਮਿਸ਼ਨ ਦੇ ਚੇਅਰਮੈਨ ਬਣ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮਿਲਣ ਲਈ ਪਹੁੰਚੇ ਸਨ |

Please follow and like us:

Similar Posts