ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ, ਕਿਸਾਨਾਂ ‘ਚ ਰੋਸ ਘਟਣ ਦਾ ਨਾ ਨਹੀਂ ਲੈ ਰਿਹਾ | ਦੇਸ਼ ਭਰ ਦੇ ਵਿਚ ਜਿਥੇ ਵੀ ਬੀਜੇਪੀ ਆਗੂ ਜਾਂਦੇ ਨੇ , ਤਾਂ ਕਿਸਾਨਾਂ ਵਲੋਂ ਉਹਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ |
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ, ਦਾਦਰੀ (ਹਰਿਆਣਾ) ਤੋਂ , ਜਿਥੇ ਦੇਸ਼ ਦੇ ਜਾਨੀ-ਮਾਨੀ ਪਹਿਲਵਾਨ ਅਤੇ ਬੀਜੇਪੀ ਨੇਤਾ ਬਬੀਤਾ ਫੌਗਟ ਨੂੰ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ਜਮ ਕੇ ਨਾਰੇਬਾਜੀ ਕੀਤੀ । ਕਿਸਾਨ ਸੜਕ ‘ਤੇ ਲੇਟ ਗਏ ਜਿਸ ਕਰਕੇ ਬਬੀਤਾ ਫੌਗਟ ਦੀ ਕਾਰ ਦੇ ਅੱਗੇ ਜਾ ਰਹੀ ਪੁਲਿਸ ਦੀ ਕਾਰ ਨੂੰ ਵੀ ਰੁਕਣਾ ਪਿਆ।
ਜਿਵੇਂ ਹੀ ਕਿਸਾਨਾਂ ਨੂੰ ਬਬੀਤਾ ਫੌਗਟ ਦੇ ਆਉਣ ਦੀ ਸੂਚਨਾ ਮਿਲੀ, ਉਹਨਾਂ ਵਲੋਂ ਬਿਰਹੀ ਕਲਾਂ ਇਕੱਠ ਕੀਤਾ ਗਿਆ । ਪੁਲਿਸ ਸੁਰਖਸ਼ਾ ਬਲਾਂ ਦੇ ਓਥੋਂ ਬਬੀਤਾ ਫੋਗਾਟ ਦੀ ਜਬਰਦਸਤੀ ਗੱਡੀ ਨੂੰ ਕਢਾਉਣ ਤੇ ਕਿਸਾਨ ਸੜਕ ‘ਤੇ ਲੇਟ ਗਏ ਅਤੇ ਕਾਲੇ ਝੰਡੇ ਦਿਖਾਉਂਦੇ ਹੋਏ ਨਾਅਰੇਬਾਜ਼ੀ ਵੀ ਕੀਤੀ । ਕਿਸਾਨਾਂ ਨੇ ਕਿਹਾ ਕੇ ਇਲਾਕੇ ਦੀਆਂ ਜਥੇਬੰਦੀਆਂ ਅਤੇ ਖਾਪਾਂ ਨੇ ਭਾਜਪਾ ਅਤੇ ਜੇਜੇਪੀ ਨੇਤਾਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਉਦੋਂ ਤੱਕ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜਦ ਤੱਕ ਤਿੰਨ ਕਾਲੇ ਕਨੂੰਨ ਰੱਦ ਨਹੀਂ ਕੀਤੇ ਜਾਂਦੇ।