ਨਵਜੋਤ ਸਿੰਘ ਸਿੱਧੂ ਨੇ ਸਾਧੇ ਫੇਰ ਕੈਪਟਨ ਤੇ ਨਿਸ਼ਾਨੇ
2017 ਚ ਕੈਪਟਨ ਨੂੰ ਵੋਟਾਂ ਪਈਆਂ ਸਨ ਕਾਂਗਰਸ ਨੂੰ ਨਹੀਂ !
ਹੁਣ ਤੇ ਕੈਪਟਨ ਦੇ ਨਾਂ ਤੇ ਵੀ ਨਹੀਂ ਪੈਣੀਆਂ ਵੋਟਾਂ ?
ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਸਖਤ ਰੁਖ ਅਪਣਾ ਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਤਿੰਨ ਮੈਂਬਰੀ ਕਮੇਟੀ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਮੀਟਿੰਗ ਬਾਰੇ ਬਿਲਕੁਲ ਇਨਕਾਰ ਕੀਤਾ ਹੈ। ਮੀਡੀਆ ਵਿੱਚ ਚਰਚਾ ਸੀ ਕਿ ਹਾਈਕਮਾਨ ਨਵਜੋਤ ਸਿੱਧੂ ਤੇ ਕੈਪਟਨ ਨਾਲ ਸਾਂਝੀ ਮੀਟਿੰਗ ਕਰਕੇ ਕਾਂਗਰਸ ਦੇ ਕਲੇਸ਼ ਨੂੰ ਨਿਬੇੜੇਗੀ।
ਸਿੱਧੂ ਨੇ ਇਕ ਵਾਰ ਫਿਰ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਹਰ ਰੋਜ਼ ਝੂਠ ਬੋਲਦਾ ਹੈ। ਉਨ੍ਹਾਂ ਕਿਹਾ, ‘ਪੰਜਾਬ ਵਿੱਚ ਸਿਸਟਮ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ। ਇਸ ਲਈ ਉਹ ਰਾਜ ਵਿਚ ਤਬਦੀਲੀ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਅਤੇ ਕੈਪਟਨ ਵਿਚਾਲੇ ਵਿਵਾਦ ਦਾ ਮਾਮਲਾ ਦਿੱਲੀ ਪਹੁੰਚ ਗਿਆ ਹੈ।

Please follow and like us:

Similar Posts