ਰਾਸ਼ਟਰਪਤੀ ਵਲੋਂ ਮਿਲਣ ਤੋਂ ਇਨਕਾਰ ਕਰਨ ਤੋਹ ਬਾਅਦ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਕਸ਼ਨ ਲੈਂਦਿਆਂ, ਦਿੱਲੀ ਜੰਤਰ ਮੰਤਰ ਤੇ ਧਰਨਾ ਦਿੱਤਾ ਗਿਆ | ਆਪਣੀ ਕੈਬੀਨੇਟ ਨਾਲ ਦਿੱਲੀ ਵਿਖੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਵਲੋਂ ਥੋੜ੍ਹਾ ਸਮਾਂ ਹੀ ਓਥੇ ਧਰਨਾ ਦੇਣ ਤੋਹ ਬਾਅਦ, ਧਰਨਾ ਚੁੱਕ ਲਿਆ ਗਿਆ, ਜਿਸ ਦੇ ਸਬੰਧ ਚ ਵੱਖ ਵੱਖ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਇਹ ਕਿਹਾ ਗਿਆ ਕਿ “ਧਰਨਾ ਇਕ ਸਿਆਸਤ ਹੈ”
ਧਰਨਾ ਦੇਣ ਪਿੱਛੇ ਕਿ ਹਨ ਕਾਰਨ ?
ਪੰਜਾਬ ‘ਚ ਭਾਰੀ ਬਿਜਲੀ ਕਟੌਤੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਹਨ। ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਵੀ ਜੰਤਰ-ਮੰਤਰ ‘ਤੇ ਧਰਨੇ ਵਿਚ ਪਹੁੰਚੇ। ਇਹ ਵਿਰੋਧ ਪ੍ਰਦਰਸ਼ਨ ਸੰਸਦ ਵੱਲੋਂ ਹਾਲ ਹੀ ‘ਚ ਬਣਾਏ ਤਿੰਨ ਕਿਸਾਨ ਬਿੱਲਾਂ ਖ਼ਿਲਾਫ਼ ਹੈ।