ਨਹਿਰੀ ਵਿਭਾਗ ਨੇ ਮਾਈਨਰ ‘ਚ ਕੀਤਾ ਪਾਣੀ ਬੰਦ, ਟੈਂਕੀ ‘ਤੇ ਚੜ੍ਹ ਗਿਆ ਕਿਸਾਨ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੜਮੱਲੂ ਦੇ ਜਲਘਰ ਦੀ ਟੈਂਕੀ ‘ਤੇ ਕਿਸਾਨ ਚੜ ਕੇ ਨਾਅਰੇਬਾਜੀ ਕਰਨ ਲੱਗਾ। ਪਿੰਡ ਸੰਗਰਾਣਾ ਨਾਲ ਸਬੰਧਿਤ ਕਿਸਾਨ ਅਨੁਸਾਰ ਨਹਿਰੀ ਵਿਭਾਗ ਨੇ ਮਾਇਨਰ ਵਿਚ ਬੰਦੀ ਕਰ ਦਿੱਤੀ ਜਿਸ ਨਾਲ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ।
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਮਾਰਗ ‘ਤੇ ਕਿਸਾਨਾਂ ਨੇ ਬੀਤੇ ਕਲ ਤੋਂ ਚੱਕਾ ਜਾਮ ਕੀਤਾ ਹੋਇਆ ਹੈ। ਨਹਿਰੀ ਵਿਭਾਗ ਵੱਲੋਂ ਪਾਣੀ ਦੀ ਕੀਤੀ ਬੰਦੀ ਨੂੰ ਲੈ ਕੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਸੀ ਅਤੇ ਪਰਸਾਸਨਿਕ ਅਧਿਕਾਰੀਆਂ ਨਾਲ ਕੋਈ ਗਲਬਾਤ ਨਾ ਹੋਣ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਨੇ ਬੀਤੀ ਸ਼ਾਮ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਨੇ ਕਿਹਾ ਜਦ ਤਕ ਮਾਇਨਰਾਂ ‘ਚ ਪਾਣੀ ਨਹੀਂ ਛੱਡਿਆ ਜਾਂਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅੱਜ ਇਕ ਕਿਸਾਨ ਹਰਬੰਸ ਸਿੰਘ ਸੰਗਰਾਣਾ ਇਸ ਸਬੰਧੀ ਸ਼ਾਮ ਸਮੇਂ ਜਲਘਰ ਮੜਮੱਲੂ ਦੀ ਟੈਂਕੀ ‘ਤੇ ਚੜ ਗਿਆ। ਕਿਸਾਨਾਂ ਅਨੁਸਾਰ ਮੁੱਦਕੀ ਮਾਇਨਰ ਅਤੇ ਚੌਂਤਰਾ ਡਿਸਟਿਲਰੀ ਕਲਰ ਸ਼ੋਰਾ ਦੇ ਮਾਇਨਰ ਹਨ ਜਿੰਨਾਂ ਵਿਚ ਬੰਦੀ ਨਹੀਂ ਆ ਸਕਦੀ। ਸੂਚਨਾ ਮਿਲਣ ‘ਤੇ ਪੁਲਸ ਅਧਿਕਾਰੀ ਪਹੁੰਚ ਚੁਕੇ ਸਨ।

ਬੀਤੇ ਕਲ ਤੋਂ ਫਿਰੋਜਪੁਰ- ਸ੍ਰੀ ਮੁਕਤਸਰ ਸਾਹਿਬ ਮਾਰਗ ਜਾਮ ਕਰੀ ਬੈਠੇ ਕਿਸਾਨਾਂ ਦੀ ਮੰਗ ਆਖਰ ਵਿਭਾਗ ਨੂੰ ਮੰਨਣੀ ਪਈ ਅਤੇ ਦੇਰ ਰਾਤ ਮੁਦਕੀ ਮਾਇਨਰ ਚ ਪਾਣੀ ਛੱਡਿਆ ਗਿਆ। ਇਸ ਸਬੰਧੀ ਮਰਨ ਵਰਤ ਤੇ ਬੈਠੇ ਕਿਸਾਨ ਨਿਰਮਲ ਸਿੰਘ ਦਾ ਮਰਨ ਵਰਤ ਕਿਸਾਨਾਂ ਜੂਸ ਪਿਆ ਕੇ ਤੜਵਾਇਆ। ਜਲਘਰ ਦੀ ਟੈਂਕੀ ਤੇ ਚੜਿਆ ਕਿਸਾਨ ਹਰਬੰਸ ਸਿੰਘ ਸੰਗਰਾਣਾ ਵੀ ਟੈਂਕੀ ਤੇ ਉਤਾਰਿਆ ਗਿਆ ਅਤੇ ਉਸਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਬੀਤੇ ਕਲ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਚ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ- ਫਿਰੋਜਪੁਰ ਮਾਰਗ ਪਿੰਡ ਮੜਮੱਲੂ ਕੋਲ ਜਾਮ ਕੀਤਾ ਹੋਇਆ ਸੀ। ਇਸ ਦੌਰਾਨ ਜਿਥੇ ਬੀਤੀ ਸ਼ਾਮ ਤੋਂ ਕਿਸਾਨ ਆਗੂ ਨਿਰਮਲ ਸਿੰਘ ਮਰਨ ਵਰਤ ਤੇ ਬੈਠਾ ਹੋਇਆ ਸੀ ਉਥੇ ਅਜ ਕਿਸਾਨ ਹਰਬੰਸ ਸਿੰਘ ਸੰਗਰਾਣਾ ਪਿੰਡ ਮੜਮੱਲੂ ਦੇ ਜਲਘਰ ਦੀ ਟੈਂਕੀ ਤੇ ਚੜ ਗਿਆ। ਇਸ ਉਪਰੰਤ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸ ਐਚ ਓ ਵਿਸ਼ਨ ਲਾਲ ਨੇ ਸਾਰੀ ਸੂਚਨਾ ਪਰਸਾਸਨਿਕ ਅਧਿਕਾਰੀਆਂ ਨੂੰ ਦਿੱਤੀ। ਇਸ ਦੌਰਾਨ ਕਰੀਬ ਤਿੰਨ ਘੰਟੇ ਕਿਸਾਨਾਂ ਅਤੇ ਵਿਭਾਗੀ ਅਧਿਕਾਰੀਆਂ ਵਿਚਕਾਰ ਗੱਲਬਾਤ ਚਲਦੀ ਰਹੀ।ਆਖਰ ਵਿਭਾਗ ਨੂੰ ਮੁੱਦਕੀ ਮਾਇਨਰ ਵਿਚ ਪਾਣੀ ਛੱਡਣਾ ਪਿਆ ਜਿਸ ਉਪਰੰਤ ਕਿਸਾਨ ਆਗੂ ਨਿਰਮਲ ਸਿੰਘ ਨੇ ਮਰਨ ਵਰਤ ਤੋੜਿਆ ਅਤੇ ਕਿਸਾਨਾਂ ਦੇ ਦਿੱਤੇ ਸੁਨੇਹੇ ਤੇ ਟੈਂਕੀ ਤੇ ਚੜਿਆ ਕਿਸਾਨ ਵੀ ਮਾਇਨਰ ਚ ਪਾਣੀ ਆਉਣ ਉਪਰੰਤ ਹੇਠਾ ਉਤਰਿਆ।

Please follow and like us:

Similar Posts