ਦਿੱਲੀ : ਅੱਜ ਮੌਨਸੂਨ ਸਦਨ ਦਾ ਪਹਿਲਾ ਦਿਨ ਜੋ ਕੇ 31 ਅਗਸਤ ਤਕ ਚਲੇਗਾ | ਮੌਨਸੂਨ ਦੇ ਪਹਿਲੇ ਹੀ ਦਿਨ ਵਿਰੋਧੀ ਧਿਰਾਂ ਦੇ ਪੁਰਜ਼ੋਰ ਪ੍ਰਦਰਸ਼ਨ ਦੇ ਚਲਦਿਆਂ ਸਪੀਕਰ ਨੇ ਸਦਨ ਦੀ ਕਾਰਵਾਈ ਕੀਤੀ ਮੁਲਤਵੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਰੋਧੀ ਧਿਰਾਂ ਵਲੋਂ ਤਿੰਨੋ ਖੇਤੀ ਕਾਨੂੰਨਾਂ ਨੂੰ ਲੈਕੇ ਸਦਨ ‘ਚ ਭਾਰੀ ਹੰਗਾਮਾ ਹੋਇਆ , ਜਿਸ ਦੇ ਚਲਦਿਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਲੋਂ ਸਦਨ ਕਾਰਵਾਈ ਮੁਲਤਵੀ ਕਰਨੀ ਪਈ|
ਇਸ ਦੇ ਚਲਦਿਆ , ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਲੋਕ ਸਭਾ ਚ ਸੰਸਦ ਮੈਂਬਰਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨੀ ਅੰਦੋਲਨ ਅਤੇ ਮਹਿੰਗਾਈ ਨੂੰ ਲੈਕੇ ਲੋਕ ਸਭਾ ਚ ਨਾਅਰੇਬਾਜ਼ੀ ਕੀਤੀ ਗਈ ।ਜਿਸ ਨੂੰ ਲੈ ਕੇ ਪ੍ਰਧਾਨਮੰਤਰੀ ਅਤੇ ਰਾਜਨਾਥ ਨੇ ਨਾਰਾਜ਼ਗੀ ਜਤਾਉਂਦੇ ਕਿਹਾ ਕਿ ਪੂਰਾ ਸਦਨ ਪ੍ਰਧਾਨ ਮੰਤਰੀ ਦੀ ਗੱਲ ਸੁਣਦਾ ਹੈ।ਮੈਂ ਆਪਣੇ 24 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਵੇਖਿਆ ਹੈ ਕਿ ਪਰੰਪਰਾ ਤੋੜੀ ਗਈ ਹੈ। ਹੰਗਾਮਾ ਜਾਰੀ ਰਹਿਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ 2 ਵਜੇ ਤੱਕ ਮੁਲਤਵੀ ਕੀਤੀ ।
ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿਤੀ ਗਈ। ਜਿੱਥੇ ਮੋਦੀ ਸਰਕਾਰ 31ਬਿੱਲ ਪਾਸ ਕਰਵਾਉਣ ਦੀ ਤਿਆਰੀ ਚ ਹੈ, ਉਥੇ ਹੀ ਵਿਰੋਧੀ ਧਿਰ ਸਰਕਾਰ ਨੂੰ ਜਿੱਥੇ ਕਿਸਾਨ ਅੰਦੋਲਨ, ਮਹਿੰਗਾਈ, ਬੇਰੁਜ਼ਗਾਰੀ ਵਰਗੇ ਮੁੱਦਿਆਂ ਤੇ ਘੇਰਨ ਲਈ ਤਿਆਰ ਖੜ੍ਹੀ ਹੈ ।