ਦਿੱਲੀ ਮੋਰਚੇ ਤੋਂ ਪਰਤੇ ਚਾਰ ਕਿਸਾਨਾਂ ਦੀ ਮੌਤ
ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਅੰਦੋਲਨ ਵਿਚ ਡਟੇ 4 ਕਿਸਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ |

ਸੁਖਵਿੰਦਰ ਸਿੰਘ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰ ਨੇ ਦੱਸਿਆ ਕਿ ਬੀਤੇ ਕਈ ਦਿੰਨਾਂ ਤੋਂ ਟਿਕਰੀ ਬਾਰਡਰ ਤੇ ਡਟੇ ਮਹਿਲ ਕਲਾਂ ਦੇ ਕਿਸਾਨ ਸੁਖਵਿੰਦਰ ਸਿੰਘ ਜੋ ਕਿ ਇਕਾਈ ਪ੍ਰਧਾਨ ਸਨ, ਉਹ ਬਿਮਾਰ ਸਨ ਅਤੇ ਓਹਨਾ ਦਾ ਦੇਹਾਂਤ ਹੋ ਗਿਆ |
ਆਤਮਾ ਸਿੰਘ: ਬਰਨਾਲਾ ਦੇ ਪਿੰਡ ਕ੍ਰਿਪਾਲ ਸਿੰਘ ਵਾਲਾ ਦੇ ਰਹਿਣ ਵਾਲੇ ਕਿਸਾਨ ਆਤਮਾ ਸਿੰਘ ਵੀ ਸਦੀਵੀ ਵਿਛੋੜਾ ਦੇ ਗਏ ਹਨ |
ਨਿਰਮਲ ਸਿੰਘ:ਟਿਕਰੀ ਬਾਰਡਰ ਤੇ ਜਾਰੀ ਸੰਘਰਸ਼ ਤੋਂ ਪਰਤੇ ਮਾਨਸਾ ਜਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਕਿਸਾਨ ਨਿਰਮਲ ਸਿੰਘ ਦੀ ਵੀ ਇਕ ਬਿਮਾਰੀ ਦੇ ਚਲਦਿਆਂ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਕਿਸਾਨ ਨਿਰਮਲ ਸਿੰਘ 64 ਸਾਲ ਦੇ ਸਨ |ਬੀਤੇ 20 ਸਾਲਾਂ ਤੋਂ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਗਰਮ ਮੇਂਬਰ ਵੀ ਰਹੇ ਸਨ | ਖਰਾਬ ਸਿਹਤ ਦੇ ਚਲਦਿਆਂ ਉਹਨਾਂ ਨੂੰ ਮਾਨਸਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ , ਜਿਥੇ ਉਹਨਾਂ ਨੇ ਦਮ ਤੋੜ ਦਿੱਤਾ|
ਕਸ਼ਮੀਰ ਸਿੰਘ : ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਕਿਸਾਨ ਆਗੂ ਕਸ਼ਮੀਰ ਸਿੰਘ 2 ਦਿਨ ਪਹਿਲਾਂ ਦਿੱਲੀ ਤੋਂ ਵਾਪਿਸ ਪਰਤਿਆ ਸੀ | ਦਿੱਲੀ ‘ਚ ਬਿਮਾਰ ਹੋਣ ਕਾਰਨ ਉਹ ਵਾਪਿਸ ਘਰ ਆ ਗਏ ਸਨ , ਜਿਥੇ ਓਹਨਾ ਦੀ ਬਿਮਾਰੀ ਕਾਰਨ ਮੌਤ ਹੋ ਗਈ |

Please follow and like us:

Similar Posts