ਸੰਤਾਂ ਦੀ ਪੋਸਟ ਸ਼ੇਅਰ ਕਰਨ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ ਨੇ ਮੰਗੀ ਮਾਫ਼ੀ
ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ | ਦੱਸ ਦਈਏ ਕਿ ਹਰਭਜਨ ਸਿੰਘ ਤੇ , ਕਾਫੀ ਸਵਾਲ ਚੁਕੇ ਜਾ ਰਹੇ ਹਨ, ਓਹਨਾ ਦੇ ਇੰਸਟਾਗ੍ਰਾਮ ਤੇ ਇਕ hashtag ਚਲਾ ਕੇ ਟ੍ਰੋਲ ਕੀਤਾ ਜਾ ਰਿਹਾ |
ਬੀਤੇ ਦਿੰਨੀ ਹਰਭਜਨ ਸਿੰਘ ਵਲੋਂ ਜੂਨ 84 , ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ ਜਾਂਦੀ ਹੈ ਜਿਸ ਵਿਚ ਉਹਨਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿਤੀ ਜਾਂਦੀ ਹੈ , ਜਿਸ ਤੋਂ ਬਾਅਦ ਇੰਸਟਾਗ੍ਰਾਮ ਤੇ ਟ੍ਰੋਲ ਕੀਤਾ ਜਾ ਰਿਹਾ |
ਹਰਭਜਨ ਸਿੰਘ ਨੂੰ ਮਾਮਲਾ ਦਬਾਉਣ ਲਈ, ਇਕ ਪੋਸਟ ਸ਼ੇਅਰ ਕਰਕੇ ਮੁਆਫ਼ੀ ਮੰਗੀ ।
ਦਰਅਸਲ ਹਰਭਜਨ ਨੇ ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇੱਕ ਸੋਸ਼ਲ ਮੀਡਿਆ ਮੈਸਜ ਫਾਰਵਰਡ ਸ਼ੇਅਰ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਰਭਜਨ ਸਿੰਘ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂਵਾਲੇ ਦੀ ਹੈ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਭਾਰਤੀ ਹਨ ਅਤੇ ਉਨ੍ਹਾਂ ਲਈ ਭਾਰਤ ਪਹਿਲੇ ਨੰਬਰ ‘ਤੇ ਰਹੇਗਾ। ਇਸ ਬਾਬਤ ਹਰਭਜਨ ਸਿੰਘ ਨੇ ਆਪਣਾ ਮੁਆਫ਼ੀਨਾਮਾ ਸੋਸ਼ਲ ਮੀਡਿਆ ਤੇ ਸ਼ੇਅਰ ਕਰ, ਕਿਹਾ ਕਿ ਜੇਕਰ ਇਸ ਪੋਸਟ ਕਰ ਕੇ ਕਿਸੇ ਦਾ ਵੀ ਦਿਲ ਦੁਖਿਆ ਹੈ ਤਾਂ ਉਹ ਉਨ੍ਹਾਂ ਨੂੰ ਮੁਆਫ਼ ਕਰ ਦੇਣ।
ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ।

Please follow and like us:

Similar Posts