ਕਿਸਾਨਾਂ ਨੇ ਰਵਾਇਤੀ ਝੋਨੇ ਦੀ ਬਿਜਾਈ ਨੂੰ ਛੱਡ ਕੇ ਦਿੱਤਾ ਸਿੱਧੀ ਬਿਜਾਈ ਤੇ ਜ਼ੋਰ
—-ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦਾ ਪੱਧਰ ਆਵੇਗਾ ਉੱਪਰ—
ਜਲਾਲਾਬਾਦ : ਕਿਸਾਨਾਂ ਵੱਲੋਂ ਰਵਾਇਤੀ ਝੋਨੇ ਨੂੰ ਛੱਡ ਕੇ ਸਿੱਧੀ ਬਿਜਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਕਾਰਨ ਯੂ ਪੀ ਬਿਹਾਰ ਤੋਂ ਆਈ ਲੇਬਰ ਵਾਪਸ ਜਾਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਸਿੱਧੀ ਬਿਜਾਈ ਕਰਨ ਨਾਲ ਲੇਬਰ ਦੀ ਸਮੱਸਿਆ ਕਾਫੀ ਹੱਦ ਤਕ ਖ਼ਤਮ ਹੋ ਗਈ ਹੈ ਅਤੇ ਕਿਸਾਨਾਂ ਦੇ ਖਰਚੇ ਵੀ ਕਾਫੀ ਘਟ ਗਏ ਹਨ । ਰਵਾਇਤੀ ਝੋਨੇ ਦੀ ਬਿਜਾਈ ਕਰਨ ਨਾਲ ਪਾਣੀ ਦੀ ਭਾਰੀ ਮਾਤਰਾ ਵਿੱਚ ਜ਼ਰੂਰਤ ਪੈਂਦੀ ਸੀ, ਜਿਸ ਨਾਲ ਦਿਨ-ਬ-ਦਿਨ ਪਾਣੀ ਦਾ ਪੱਧਰ ਵੀ ਨੀਵਾਂ ਜਾ ਰਿਹਾ ਸੀ । ਪਰ ਹੁਣ ਸਿੱਧੀ ਬਿਜਾਈ ਕਰਨ ਨਾਲ ਪਾਣੀ ਨੂੰਹ ਝੋਨੇ ਵਿੱਚ ਠਿੱਲ੍ਹਣ ਦੀ ਜ਼ਰੂਰਤ ਨਹੀਂ ਪੈਂਦੀ ਜਿਸ ਨਾਲ ਪਾਣੀ ਦਾ ਪੱਧਰ ਵੀ ਉਪਰ ਆਵੇਗਾ । ਇਸ ਮੌਕੇ ਤੇ ਪਹੁੰਚੇ ਬਲਾਕ ਖੇਤੀਬਾਡ਼ੀ ਅਫਸਰ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ 60 ਤੋਂ 70%ਰਕਬਾ ਸਿੱਧੀ ਬਿਜਾਈ ਹੇਠ ਆਉਣ ਦੀ ਸੰਭਾਵਨਾ ਹੈ । ਜਿਸ ਨਾਲ 25% ਦੇ ਕਰੀਬ ਪਾਣੀ ਦੀ ਬੱਚਤ ਵੀ ਹੋਵੇਗੀ ।ਏ,ਡੀ,ਓ ਬਲਦੇਵ ਸਿੰਘ ,ਏ,ਡੀ,ਓ ਪਲਵਿੰਦਰ ਸਿੰਘ ,ਏ,ਡੀ,ਓ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਝੋਨਾ ਪੰਦਰਾਂ ਤੋਂ ਵੀਹ ਦਿਨ ਦੇ ਕਰੀਬ ਪਹਿਲਾਂ ਪੱਕ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਸਮੱਸਿਆ ਨਹੀਂ ਆਵੇਗੀ , ਕਿਸਾਨਾਂ ਨੂੰ ਵੱਧ ਸਮਾਂ ਮਿਲਣ ਨਾਲ ਝੋਨੇ ਦੀ ਬਚੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਸਮਾਂ ਮਿਲ ਜਾਵੇਗਾ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਵੀਰਾਂ ਨੂੰ ਸਰਕਾਰ ਵੱਲੋਂ ਵੱਖ- ਵੱਖ ਤਰ੍ਹਾਂ ਦੇ ਸਬਸਿਡੀ ਉੱਪਰ ਸੰਦ ਵੀ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ।