ਨਵੀਂ ਦਿੱਲੀ ਦੇਸ਼ ਦੁਨੀਆਂ ਅੰਦਰ ਫੈਲੀ ਕੋਰੋਨਾ ਮਾਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕਰ ਲਈਏ ਤਾਂ ਪੂਰੇ ਦੇਸ਼ ਅੰਦਰ 2 ਲੱਖ 35 ਹਜਾਰ 5 ਸੌ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਜੇਕਰ ਗੱਲ ਕਰ ਲਈਏ ਤਾਂ ਪੂਰੇ ਦੇਸ਼ ਅੰਦਰ ਅੱਠ ਸੌ ਇਕਹੱਤਰ ਲੋਕਾਂ ਦੀ ਪਿਛਲੇ ਚੌਵੀ ਘੰਟਿਆਂ ਚ ਮੌਤ ਹੋ ਗਈ ਹੈ।
ਹਾਲ ਹੀ ਵਿੱਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ ਜਿਸ ਅਨੁਸਾਰ ਇਸ ਸਮੇਂ 20 ਲੱਖ 4 ਹਜਾਰ 3 ਸੌ 33 ਐਕਟਿਵ ਕੇਸ ਸਨ ਇਸ ਦੇ ਨਾਲ ਹੀ ਸਕਰਾਤਮਕਤਾ ਦਰ 13.39 ਫ਼ੀਸਦੀ ਹੈ ।
ਉੱਧਰ ਜੇਕਰ ਗੱਲ੍ਹ ਪੰਜਾਬ ਦੀ ਕਰੀਏ ਤਾਂ ਪਿਛਲੇ ਚੌਵੀ ਘੰਟਿਆਂ ਦੌਰਾਨ ਪੰਜਾਬ ਅੰਦਰ ਵੀ ਵੱਡੀ ਪੱਧਰ ‘ਤੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ੨੪ ਘੰਟਿਆਂ ਦੌਰਾਨ 3 ਹਜਾਰ 96 ਮਾਮਲੇ ਸਕਰਾਤਮਕ ਪਾਏ ਗਏ ਹਨ। ਇੱਥੇ ਹੀ ਬੱਸ ਨਹੀਂ 25 ਲੋਕਾਂ ਨੇ ਇਸ ਬਿਮਾਰੀ ਕਾਰਨ ਦਮ ਤੋੜ ਦਿੱਤਾ ਹੈ।ਇੱਥੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਹੁਣ ਤੱਕ ਸੂਬੇ ਅੰਦਰ 7 ਲੱਖ 95 ਹਜਾਰ ਇੱਕ ਸੌ 39 ਮਾਮਲੇ ਸਕਰਾਤਮਕ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 17 ਹਜਾਰ ਇੱਕ ਸੌ 59 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੇ ਨਾਲ ਹੀ 6 ਲੱਖ 84 ਹਜਾਰ 9 ਸੌ 44 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁਕੇ ਹਨ।