ਖ਼ਾਲਸਾ ਸਾਜਨਾ ਦਿਵਸ (ਵੈਸਾਖੀ) ਮੌਕੇ ਮੱਧ ਪ੍ਰਦੇਸ਼ ਚ ਖੰਡਵਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਪੰਜਾਬ ਕਾਲੋਨੀ ਵਿਖੇ ਮਿਤੀ 12 ਅਤੇ 13 ਅਪ੍ਰੈਲ ਨੂੰ ਵਿਸ਼ੇਸ਼ ਕੀਰਤਨ ਸਮਾਗਮ ਦਾ ਉਪਰਾਲਾ ਕੀਤਾ ਗਿਆ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੋਕੀਨ ਸਿੰਘ ਜੀ ਵਲੋਂ ਉਚੇਚੇ ਤੌਰ ਤੇ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ l ਇਸ ਤੋਂ ਇਲਾਵਾ ਭਾਈ ਜਸਵੀਰ ਸਿੰਘ ਜੀ ਰਾਣਾ, ਭਾਈ ਈਸ਼ਵਰ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਅਤੇ ਭਾਈ ਸੁਰਜੀਤ ਸਿੰਘ ਜੀ ਵਲੋਂ ਵੀ ਸੰਗਤਾਂ ਨੂੰ ਕਥਾ ਅਤੇ ਕੀਰਤਨ ਰਾਹੀ ਖ਼ਾਲਸਾ ਦੇ ਨਿਆਰੇਪਨ ਬਾਰੇ ਜਾਣੂ ਕਰਾਇਆ ਗਿਆ l
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਗੁਰਭੇਜ ਸਿੰਘ ਹੋਰਾਂ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਉੱਤੇ ਉਚੇਚੇ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਨੂੰ ਕੀਰਤਨ ਦੀ ਹਾਜ਼ਰੀ ਲਈ ਸੱਦਿਆ ਗਿਆ ਅਤੇ ਲੰਗਰ ਦੇ ਵੀ ਉਚੇਚੇ ਪ੍ਰਬੰਧ ਕੀਤੇ ਗਏ ਹਨ l
ਸ. ਸੁਰਜੀਤ ਸਿੰਘ ਰਾਜਪਾਲ ਜੀ ਨੇ ਕਿਹਾ ਕਿ 1699 ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਦੀ ਸਾਜਨਾ ਕੀਤੀ ਸੀ ਅਤੇ ਖ਼ਾਲਸਾ ਉਸ ਅਕਾਲ ਪੁਰਖ ਦੀ ਫੌਜ਼ ਹੈ l ਖ਼ਾਲਸਾ ਉਦੋਂ ਤੱਕ ਹੀ ਨਿਆਰਾ ਹੈ ਜਦ ਤੱਕ ਉਹ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਚੱਲ ਰਿਹਾ ਹੈ l
ਗੁਰਦੁਆਰਾ ਸਿੰਘ ਸਭਾ ਖੰਡਵਾ ਦੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਜੀ ਰਾਣਾ ਨੇ ਵੀ 1699 ਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਜੋ ਖ਼ਾਲਸਾ ਪ੍ਰਗਟ ਕੀਤਾ ਗਿਆ ਹੈ ਉਸਦਾ ਪ੍ਰਗਟ ਦਿਹਾੜਾ ਖੰਡਵਾ ਦੀ ਸੰਗਤਾਂ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਨੇ l ਆਉ ਤੁਹਾਨੂੰ ਵਿਖਾਉਂਦੇ ਹਾਂ ਸੰਗਤਾਂ ਦੇ ਵਿਚਾਰ l
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ