ਅੰਮ੍ਰਿਤਸਰ : ਮੁੱਖ ਮੰਤਰੀ ਦੇ ਭਤੀਜੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਮਸਲੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ । ਮਜੀਠੀਆ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਮਨੀ ਫੜਿਆ ਗਿਆ ਹੈ ਅਤੇ ਹੁਣ ਹਣੀ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਹ ਪੈਸਾ ਇਨ੍ਹਾਂ ਦਾ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿਅਕਤੀਆਂ ਦੀ ਕਹਾਣੀ ਹੈ ਚੰਨੀ ਹਣੀ ਤੇ ਮਨੀ ਦੀ ।
ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੀ ਵਾਰੀ ਹੁਣ ਚਰਨਜੀਤ ਸਿੰਘ ਚੰਨੀ ਦੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਪੰਜਾਬ ਦੇ ਖ਼ਜ਼ਾਨੇ ਵਿੱਚ ਲੁੱਟਿਆ ਹੋਇਆ ਪੈਸਾ ਹੈ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਲੁੱਟਿਆ ਗਿਆ ਹੈ।ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਉਹ ਇੱਕ ਵੀਡੀਓ ਬਿਆਨ ਜ਼ਰੀਏ ਇਸ ਦਾ ਖੁਲਾਸਾ ਕਰ ਚੁੱਕੇ ਹਨ ਕਿ ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਭੂ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਹੋਰ ਮਾਫੀਏ ਵਧ ਰਹੇ ਹਨ। ਮਜੀਠੀਆ ਨੇ ਕਿਹਾ ਕਿ ਭੁਪਿੰਦਰ ਹਾੜ੍ਹੀ ਦੇ ਘਰ ਤੋਂ ਜਿਹੜੇ ਪੈਸੇ ਬਰਾਮਦ ਹੋਏ ਹਨ ਉਸ ਦੇ ਬਿਜ਼ਨਸ ਦੇ ਪੈਸੇ ਨਹੀਂ ਸਨ ਕਿਉਂਕਿ ਉਸ ਦਾ ਬਿਜ਼ਨੈੱਸ ਘਾਟੇ ਦਾ ਬਿਜਨਸ ਹੈ ਅਤੇ ਇਹ ਸਾਰੇ ਪੈਸੇ ਮਾਫੀਆ ਤੋਂ ਕਮਾਏ ਗਏ ਹਨ ।
ਦੱਸ ਦੇਈਏ ਕਿ ਭੁਪਿੰਦਰ ਹਣੀ ਦੇ ਮਸਲੇ ‘ਤੇ ਲਗਾਤਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਵਧਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਗੰਭੀਰ ਦੋਸ਼ ਲਾਏ ਗਏ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਨੂੰ ਇਸ ਮਸਲੇ ਤੇ ਘੇਰਿਆ ਗਿਆ ਹੈ।

Please follow and like us:

Similar Posts