ਕੀ ਹੁਣ ਵਿਚਾਰਾਂ ਦੀ ਅਜ਼ਾਦੀ ਤੇ ਵੀ ਲਗੇਗੀ ਪਾਬੰਦੀ |
ਦਿੱਲੀ ਪੁਲਿਸ ਵੱਲੋਂ ਟਵਿੱਟਰ ਦੇ ਦਫਤਰਾਂ ਤੇ ਰੇਡ
BJP ਦਾ ਵੱਡਾ ਲੀਡਰ ਫਸਿਆ ਆਪਣੇ ਹੀ ਜਾਲ ‘ਚ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਕਾਂਗਰਸ ਦੇ ਕਥਿਤ ਟੂਲਕਿਟ ਮਾਮਲੇ ਵਿੱਚ ਦਿੱਲੀ ‘ਚ ਸਤਿਥ ਟਵਿੱਟਰ ਇੰਡੀਆ ਦੇ ਦਫਤਰ ਦੀ ਤਲਾਸ਼ੀ ਲਈ ਰੇਡ ਕੀਤੀ।
ਪਿਛਲੇ ਦਿਨੀਂ ਟਵਿੱਟਰ ਨੇ ਕਾਂਗਰਸ ਦੇ ਕਥਿਤ ਟੂਲਕਿੱਟ ਨੂੰ ਭਾਜਪਾ ਲੀਡਰਾਂ ਵਲੋਂ ਟਵੀਟ ਕੀਤੇ ਜਾਣ ‘ਤੇ ਟਵਿੱਟਰ ਨੇ ਇਸ ਨੂੰ ਮੈਨਿਊਪੁਲੇਟਿਡ ਮੀਡੀਆ (ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡਿਆ ਦੀ ਸ਼੍ਰੇਣੀ) ‘ਚ ਪਾ ਦਿੱਤਾ ਸੀ।
ਇਸ ਤੋਂ ਬਾਅਦ ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਨੂੰ ਸਖਤ ਸ਼ਬਦਾਂ ‘ਚ ਚਿੱਠੀ ਲਿਖੀ ਸੀ ਅਤੇ ਕੁਝ ਰਾਜਨੇਤਾਵਾਂ ਦੇ ਟਵੀਟ ਨਾਲ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ’ ਦੇ ਟੈਗ ‘ਤੇ ਇਤਰਾਜ਼ ਦਰਜ ਕੀਤਾ ਸੀ । ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੈਸਲਾ ਨਹੀਂ ਦੇ ਸਕਦਾ, ਉਹ ਵੀ ਉਦੋਂ ਜਦੋਂ ਕੇਸ ਦੀ ਜਾਂਚ ਚੱਲ ਰਹੀ ਹੋਵੇ।
ਦੱਸ ਦਈਏ ਕਿ, ਸੂਤਰਾਂ ਅਨੁਸਾਰ, ਟਾਈਮਜ਼ ਆਫ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਟਵਿੱਟਰ ਕੰਪਨੀ ਇਸ ਮਾਮਲੇ ਬਾਰੇ ਅਮਰੀਕੀ ਸਰਕਾਰ ਕੋਲ ਵੀ ਜਾ ਸਕਦੀ ਹੈ। ਟਵਿੱਟਰ ਦੇ US ਦੇ ਹੈੱਡਕੁਆਰਟਰ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਹੈ। ਟਵਿੱਟਰ ਦਾ ਮੁੱਖ ਦਫਤਰ ਭਾਰਤ ਅਧਾਰਤ ਦਫਤਰ ਦੇ ਸੰਪਰਕ ਵਿੱਚ ਹੈ।
ਟਵਿੱਟਰ ਉਦੋਂ ਤੋਂ ਹੀ ਕੇਂਦਰ ਸਰਕਾਰ ਦੇ ਨਿਸ਼ਾਨੇ ‘ਤੇ ਰਿਹਾ ਹੈ ਜਦੋਂ ਤੋਂ ਉਸ ਨੇ ਭਾਜਪਾ ਨੇਤਾਵਾਂ ਦੀ ਪੋਸਟ ਨੂੰ ਮੈਨੀਪੁਲੇਟਿਡ ਮੀਡਿਆ (ਤੋੜ-ਮਰੋੜ ਕੇ ਪੇਸ਼ ਕੀਤਾ ਮੀਡਿਆ ) ਸ਼ਬਦ ਨਾਲ ਟੈਗ ਕੀਤਾ ਸੀ। ਹੁਣ ਦਿੱਲੀ ਪੁਲਿਸ ਟੂਲਕਿੱਟ ਜਾਂਚ ਦੇ ਸਬੰਧ ਵਿਚ ਦਿੱਲੀ ਤੇ ਗੁੜਗਾਉਂ ਵਿੱਚ ਟਵਿੱਟਰ ਦਫਤਰਾਂ ਵਿੱਚ ਵੀ ਰੇਡ ਕਰ ਰਹੀ ਹੈ।