
ਚੰਡੀਗੜ੍ਹ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਲਗਾਤਾਰ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਹੁਣ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ।ਕਾਂਗਰਸ ਪਾਰਟੀ ਵੱਲੋਂ ਅੱਜ 23 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ।
ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਭੋਆ ਤੋਂ ਜੋਗਿੰਦਰਪਾਲ ਸਿੰਘ, ਬਟਾਲਾ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਨਕੋਦਰ ਤੋਂ ਡਾ ਨਵਜੋਤ ਸਿੰਘ ਦਈਆ, ਬੰਗਾ ਤੋਂ ਤਰਲੋਚਨ ਸਿੰਘ ਸੰਧੂ,, ਖਰੜ ਤੋਂ ਵਿਜੇ ਸ਼ਰਮਾ ਟਿੰਕੂ, ਸਮਰਾਲਾ ਤੋਂ ਰਾਜਾ ਗਿੱਲ , ਸਾਹਨੇਵਾਲ ਤੋਂ ਵਿਕਰਮ ਬਾਜਵਾ, ਗਿੱਲ ਤੋਂ ਕੁਲਦੀਪ ਸਿੰਘ ਵੈਦ, ਜਗਰਾਉਂ ਤੋਂ ਜਗਤਾਰ ਸਿੰਘ ਜੱਗਾ, ਫਿਰੋਜ਼ਪੁਰ ਰੂਰਲ ਤੋਂ ਆਸ਼ੂ ਬੰਗਰ, ਗੁਰੂਹਰਸਹਾਏ ਤੋਂ ਵਿਜੈ ਕਾਲਰਾ, ਫ਼ਾਜ਼ਿਲਕਾ ਤੋਂ ਦਵਿੰਦਰ ਘੁਬਾਇਆ, ਮੁਕਤਸਰ ਤੋਂ ਕਰਨ ਕੌਰ ਬਰਾੜ, ਕੋਟਕਪੂਰਾ ਤੋਂ ਅਜੇਪਾਲ ਸਿੰਘ ਸੰਧੂ, ਜੈਤੋ ਤੋਂ ਦਰਸ਼ਨ ਸਿੰਘ ਦਿਲਵਾਣ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ, ਦਿੜ੍ਹਬਾ ਤੋਂ ਅਜੈਬ ਸਿੰਘ ਰਟੌਲ਼, ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ, ਮਹਿਲ ਕਲਾਂ ਤੋਂ ਹਰਚੰਦ ਕੌਰ, ਅਮਰਗੜ੍ਹ ਤੋਂ ਸਮਿੱਥ ਸਿੰਘ, ਡੇਰਾਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ, ਸ਼ੁਤਰਾਨਾਂ ਤੋਂ ਦਰਬਾਰਾ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ।
