ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ ਲਗਾਤਾਰ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਹਨ । ਅਜਿਹੇ ਵਿੱਚ ਡਾ ਸਵੈਮਾਨ ਸਿੰਘ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਰਾਜਨੀਤਿਕ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ ਹੈ । ਜੀ ਹਾ ਵਾਇਰਲ ਹੋਈ ਵੀਡੀਓ ਵਿੱਚ ਡਾ ਸਵੈਮਾਨ ਸਿੰਘ ਵੱਲੋਂ ਐੱਨਆਰਆਈ ਭਰਾਵਾਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਜਾ ਰਹੀ ਹੈ ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਡਾ ਸਵੈਮਾਨ ਸਿੰਘ ਐਨਆਰਆਈ ਭਰਾਵਾਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੈਸੇ ਦੀ ਜਰੂਰਤ ਨਹੀਂ ਹੈ। ਇਸ ਮੌਕੇ ਬੋਲਦਿਆਂ ਡਾ ਸਵੈਮਾਨ ਸਿੰਘ ਅਪੀਲ ਕਰਦੇ ਹਨ ਕਿ ਜੋ ਗ਼ਲਤੀਆ ਅਕਾਲੀ ਦਲ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਹਨ ਉਹ ਗਲਤੀ ਹੀ ਅਸੀਂ ਹੁਣ ਦੁਹਰਾ ਰਹੇ ਹਾਂ । ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਅਜੇ ਤੱਕ ੧੧੭ ਉਮੀਦਵਾਰਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ ਅਤੇ ਪਹਿਲਾਂ ਸਾਡੀ ਪਾਰਟੀ ਦਾ ਜੋ ਚੋਣ ਮਨੋਰਥ ਪੱਤਰ ਹੈ ਉਸ ਨੂੰ ਦੇਖਿਆ ਜਾਵੇ ਕਿ ਉਹ ਚੋਣ ਮਨੋਰਥ ਪੱਤਰ ਲੋਕਾਂ ਦੇ ਹੱਕ ਵਿੱਚ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਾਰੀਆਂ ਪਾਰਟੀਆਂ ਹੀ ਚੋਣ ਪ੍ਰਚਾਰ ਕਰ ਰਹੀਆਂ ਹਨ। ਲਗਾਤਾਰ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪੰਜਾਬ ਅੰਦਰ ੨੦ ਫਰਵਰੀ ਨੂੰ ਚੋਣਾ ਹੋਣ ਜਾ ਰਹੀਆਂ ਹਨ। ਜਿਸ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣੇ ਹਨ।