ਅਕਾਲ ਚੈਨਲ ਨਿਊਜ਼ ਡੈਸਕ :ਇਸ ਵੇਲੇ ਦੀ ਵੱਡੀ ਖਬਰ ਪ੍ਰਸਿੱਧ ਅਦਾਕਾਰ ਦੀਪ ਸਿੱਧੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਦੀਪ ਸਿੱਧੂ ਦੀ ਸੜਕ ਹਾਦਸੇ *ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ ਤੇ ਵਾਪਰਿਆ। ਦੱਸ ਦੇਈਏ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਸਨ। ਦੀਪ ਸਿੱਧੂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ ਬਾਅਦ ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਹਾਦਸਾ ਸਿੰਘੂ ਸਰਹੱਦ ਨੇੜੇ ਵਾਪਰਿਆ।ਸਕਾਰਪੀਓ ਕਾਰ ਟਰਾਲੀ ਨਾਲ ਟਕਰਾ ਗਈ। ਦੀਪ ਸਿੱਧੂ ਸਕਾਰਪੀਓ ਵਿੱਚ ਸਵਾਰ ਸਨ।

Please follow and like us:

Similar Posts