ਬੀਤੇ ਦਿਨੀਂ ਤੇਜ਼ ਬਾਰਿਸ਼ ਅਤੇ ਗੜ੍ਹੇ ਮਾਰੀ ਕਾਰਣ ਕਿਸਾਨਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਸੀ ਜਿਸ ਕਾਰਨ ਉਹਨਾਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਫ਼ਸਲਾਂ ਦੀ ਗਿਰਦੌਰੀ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ l
ਅੱਜ ਫਿਰੋਜ਼ਪੁਰ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਚ ਕਿਸਾਨ ਜੱਥੇਬੰਦੀਆਂ ਦੀ ਇਸ ਮਾਮਲੇ ਤੇ ਬੈਠਕ ਹੋਈ ਜਿਸ ਚ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫ਼ਸਲ ਦਾ ਜੋ ਨੁਕਸਾਨ ਹੋਇਆ ਹੈ ਉਹ ਸਰਕਾਰ ਨੇ ਘੱਟ ਦਸਿਆ ਹੈ ਜਦਕਿ ਫ਼ਸਲ ਜ਼ਿਆਦਾ ਖ਼ਰਾਬ ਹੋਈ ਹੈ ਜਿਸਦਾ ਮੁਹਾਫ਼ਜ਼ਾ ਵੀ ਜ਼ਿਆਦਾ ਬਣਦਾ ਹੈ, ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਐਨੀ ਜਿਆਦਾ ਫ਼ਸਲ ਦਾ ਨੁਕਸਾਨ ਨਹੀਂ ਹੋਇਆ l
ਹੁਣ ਇਸਤੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਡੇ ਅਧਿਕਾਰੀ ਜੋ ਕਿ ਇਮਾਨਦਾਰ ਹਨ ਉਹਨਾਂ ਦੀ ਨਿਯੁਕਤੀ ਕੀਤੀ ਜਾਵੇ ਜੋ ਕਿ ਕਿਸਾਨਾਂ ਦੀ ਫਸਲਾਂ ਦੀ ਗਿਰਦੌਰੀ ਕਰੇ ਅਤੇ ਬਣਦਾ ਮੁਹਾਫ਼ਜ਼ਾ ਕਿਸਾਨਾਂ ਨੂੰ ਮਿਲੇ l ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖੇਰਾ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਆ ਚੁੱਕੀ ਹੈ ਅਤੇ ਮੰਡੀਆਂ ਵਿਚ ਸਫਾਈ, ਪੀਣ ਵਾਲੇ ਪਾਣੀ ਅਤੇ ਲਿਫਟਿੰਗ ਦਾ ਵੀ ਪ੍ਰਬੰਧ ਕੀਤਾ ਜਾਏ
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ
#SaragarhiGurdwaraSahib #FarmersPunjab #FarmersProtest #SaragarhiGurdwaraSahib #FarmersPunjab #FarmersProtest #KisanProtest