ਸ਼ਹੀਦ ਭਗਤ ਸਿੰਘ ਨਗਰ : ਚੋਣਾਂ ਦਾ ਮਾਹੌਲ ਹੈ ਤੇ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸੇ ਦਰਮਿਆਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ । ਮਾਮਲਾ ਸ਼ਹੀਦ ਭਗਤ ਸਿੰਘ ਨਗਰ ਦਾ ਹੈ ਜਿਥੇ ਇਕ NRI ਵਿਅਕਤੀ ਵੱਲੋਂ ਚੋਣਾਂ ਸਮੇਂ ਨਾਮਜ਼ਦਗੀ ਦਾਖ਼ਲ ਕਰਦਿਆਂ ਕਥਿਤ ਤੌਰ ਤੇ ਜਾਅਲੀ ਕਾਗਜ਼ਾਂ ਦਾ ਇਸਤੇਮਾਲ ਕੀਤਾ ਗਿਆ।


ਜਾਣਕਾਰੀ ਮੁਤਾਬਿਕ ਇਸ ਉਪਰੰਤ ਪੁਲੀਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਰਿਪੋਰਟਾਂ ਮੁਤਾਬਕ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਹੁਸੈਨਪੁਰ ਹੈ ਅਤੇ ਉਸ ਵੱਲੋਂ ਜਦੋਂ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਗਈ ਤਾਂ ਕਥਿਤ ਤੌਰ ਤੇ ਉਸ ਵੱਲੋਂ ਝੂਠੇ ਕਾਗਜ਼ਾਂ ਦਾ ਇਸਤੇਮਾਲ ਕੀਤਾ ਗਿਆ । ਜਿਸ ਉਪਰੰਤ ਉਸ ਉੱਪਰ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਸੈਨਪੁਰ ਵੱਲੋਂ ਬੀਐੱਸਪੀ ਦੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਗਏ ਸਨ ਜਦੋਂ ਕਿ ਬਸਪਾ ਵੱਲੋਂ ਨਛੱਤਰਪਾਲ ਨੂੰ ਟਿਕਟ ਦਿੱਤੀ ਗਈ ਹੈ
ਇਸ ਬਾਰੇ ਜਾਣਕਾਰੀ ਦਿੰਦਿਆਂ ਨਵਾਂਸ਼ਹਿਰ ਦੇ ਐੱਸਡੀਐੱਮ ਅਤੇ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਸਪਾ ਦੇ ਉਮੀਦਵਾਰ ਨਛੱਤਰ ਪਾਲ ਦੇ ਕਾਗਜਾਂ ਨੂੰ ਹੀ ਪ੍ਰਵਾਣਿਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹੁਸੈਨਪੁਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਜਿਸ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਜਾਣਕਾਰੀ ਮੁਤਾਬਕ ਆਈ ਪੀ ਸੀ ਦੀ ਧਾਰਾ 420, 465 ਤੇ 125A ਪੀਪਲਜ਼ ਰਿਪਰਜੈਨਟੇਸ਼ਨ ਐਕਟ 1950,1951 ਤੇ 1989 ਹੇਠ ਮਾਮਲਾ ਦਰਜ ਕੀਤਾ ਗਿਆ ਹੈ।

Please follow and like us:

Similar Posts