BREAKING NEWS: ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ
ਸ. ਜਰਨੈਲ ਸਿੰਘ ਅੱਜ ਗੁਰੂ ਚਰਨਾਂ ਵਿੱਚ ਜਾ ਨਿਵਾਜੇ ਹਨ, ਵਾਹਿਗੁਰੂ ਪੂਰੀ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Sad News: Senior Journalist S. Jarnail Singh Passed Away today.
“ਘੱਲੇ ਆਵੇ ਨਾਨਕਾ ਸੱਦੇ ਉਠਿ ਜਾਇ” ਨਹੀਂ ਰਹੇ ਪੱਤਰਕਾਰ ਸ.ਜਰਨੈਲ ਸਿੰਘ ਜੀ ,ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਅੱਜ ਆਪਣੀ ਕੋਮ ਪੱਖੀ ਫਰਜ਼ ਨਿਭਾਉਣ ਵਾਲੇ ਜਰਨੈਲ ਸਿੰਘ ਜੀ ਗੁਰੂ ਚਰਨਾਂ ‘ਚ ਜਾ ਬਿਰਾਜੇ। ਪਿਛਲੇ ਕਈ ਦਿਨਾਂ ਤੋਂ ਜਰਨੈਲ ਸਿੰਘ ਜੀ ਦੀ ਸਿਹਤ ‘ਚ ਸੁਧਾਰ ਨਹੀਂ ਸੀ ਹੋ ਰਿਹਾ, ਅਤੇ ਉਹ ਰਾਜੀਵ ਗਾਂਧੀ ਹਸਪਤਾਲ, ਦਿਲਸ਼ਾਦ ਗਾਰਡਨ ‘ਚ ਵੇਂਟਿਲੇਟਰ ਤੇ ਸਨ । ਉਹਨਾਂ ਨੇ 1984 ਸਿੱਖ ਕਤਲੇਆਮ ਦੇ ਮੁੱਦੇ ਤੇ ਆਪਣੀ ਕਲਮ ਅਤੇ ਐਕਸ਼ਨ ਨਾਲ ਇਨਸਾਫ਼ ਦੀ ਮੰਗ ਨੂੰ ਤੇਜ਼ ਰੱਖਿਆ | ਉਹਨਾਂ ਦੀ ਜੁੱਤੀ ਨੇ ਸੱਜਣ ਅਤੇ ਟਾਇਟਲਰ ਨੂੰ ਵੀ ਰੌਂਦ ਕੇ ਰੱਖ ਦਿੱਤਾ ਸੀ। ਉਹਨਾਂ ਨੇ ਰਾਜਨੀਤੀ ‘ਚ ਵੀ ਚੰਗਾ ਕੰਮ ਕੀਤਾ। ਅਜੇ 6 ਮਹੀਨੇ ਹੀ ਹੋਏ ਸੀ Akaal Channel ਨਾਲ ਜੁੜੇ, ਹਰ ਹਫ਼ਤੇ News Point ਨਾਮ ਦੇ ਇਕ ਪ੍ਰੋਗਰਾਮ ‘ਚ ਉਹ ਕੌਮ ਅਤੇ ਪੰਜਾਬ ਦੇ ਮੁਦਿਆਂ ਤੇ ਐਕਸਪਰਟ ਵਿਚਾਰ ਦੇਂਦੇ ਸਨ। ਬਹੁਤ ਹੀ ਦੁਖਦਾਈ ਖ਼ਬਰ ਹੈ ਵਾਹਿਗੁਰੂ ਜੀ ਗੁਰਮੁਖ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣਾ, ਅਤੇ ਕੌਮ – ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

Please follow and like us:

Similar Posts