ਅੰਮ੍ਰਿਤਸਰ : ਦੇਸ਼ ਦੀਆਂ ਬਰੂਹਾਂ ਤੋਂ ਕਿਸਾਨੀ ਸੰਘਰਸ਼ ਭਾਵੇਂ ਖਤਮ ਹੋ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਜਿਹੜੇ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸਨ ਉਨ੍ਹਾਂ ਦੇ ਪੂਰੇ ਨਾ ਕੀਤੇ ਜਾਣ ਨੂੰ ਲੈ ਅੱਜ ਵੀ ਕਿਸਾਨ ਆਗੂ ਜੱਦੋ ਜ਼ਹਿਦ ਕਰ ਰਹੇ ਹਨ। ਜਿਸ ਦੇ ਚਲਦਿਆਂ ਹੁਣ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਵੀ ਭਾਜਪਾ ਨੂੰ ਆਏ ਦਿਨ ਘੇਰਿਆ ਜਾ ਰਿਹਾ ਹੈ। ਜ਼ਿਕਰ ਏ ਖਾਸ ਹੈ ਕਿ 31 ਜਨਵਰੀ ਨੂੰ ਪੂਰੇ ਸੂਬੇ ਅੰਦਰ ਵਿਸ਼ਵਾਸਘਾਤ ਦਿਵਸ ਵਜੋਂ ਮਨਾਇਆ ਗਿਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ।


ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦਿੱਲੀ ਦਾ ਸਮਝੌਤਾ ਜਿਹੜਾ ਯੂ.ਪੀ. ਚੋਣਾਂ ਦੌਰਾਨ ਕੀਤਾ ਜਾ ਰਿਹਾ ਹੈ ਉਹ ਕਿਸਾਨਾਂ ਮਜਦੂਰਾਂ ਦੇ ਹੱਕ ਦਾ ਨਹੀਂ ਹੈ।ਪੰਧੇਰ ਨੇ ਕਿਹਾ ਕਿ ਭਾਜਪਾ ਦੇ ਆਈ.ਟੀ. ਸੈੱਲ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨ ਲਈ ਬਹੁਤ ਯਤਨ ਕੀਤੇ ਗਏ ਪਰ ਉਹ ਚਾਹ ਕੇ ਵੀ ਇਸ ਨੂੰ ਤੋੜ ਨਹੀਂ ਸਕੇ।ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਬੜੀ ਪਲੈਨਿੰਗ ਦੇ ਨਾਲ ਸੂਬੇ ਅੰਦਰ ਪੈਰ ਪਸਾਰ ਰਹੇ ਹਨ।ਇਸ ਮੌਕੇ ਉਨ੍ਹਾਂ ਅੱਜ ਪੇਸ਼ ਹੋ ਰਹੇ ਬਜਟ ਨੂੰ ਲੈ ਕੇ ਵੀ ਖੁਲਾਸਾ ਕੀਤਾ। ਪੰਧੇਰ ਦਾ ਕਹਿਣਾ ਹੈ ਕਿ ਜਿਹੜਾ ਬਜਟ ਅੱਜ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਉਸ ਵਿੱਚ ਕੁਝ ਵੀ ਨਹੀਂ ਹੈ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਖੇਤੀ ਛੱਡ ਕੇ ਸ਼ਹਿਰਾਂ ਵੱਲ ਭੱਜ ਰਿਹਾ ਹੈ ਖੁਦਕੁਸ਼ੀਆਂ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਦੌਰਾਨ ਐੱਮ.ਐੱਸ.ਪੀ ਬਾਰੇ ਕੁਝ ਵੀ ਨਹੀਂ ਹੈ ਜਿਸ ਨੇ ਕਿਸਾਨੀਂ ਨੂੰ ਉਤਸ਼ਾਹਿਤ ਕਰਨਾ ਹੈ।


ਪੰਧੇਰ ਨੇ ਕਿਹਾ ਕਿ ਅੱਜ ਪੀ.ਐੱਮ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ‘ਚ ਲਗਾਏ ਟੀਕਿਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਟੀਕੇ ਸਰਕਾਰੀ ਖਜਾਨੇ ‘ਚੋਂ ਲਗਾਏ ਗਏ ਹਨ ਨਾ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਨਿੱਜੀ ਖਜਾਨੇ ‘ਚੋਂ ਪੈਸੇ ਲਗਾਏ ਜਾ ਰਹੇ ਹਨ।ਇਸ ਮੌਕੇ ਸਕੂਲ ਖੋਲ੍ਹਣ ਲਈ ਵੀ ਪੰਧੇਰ ਨੇ ਅਪੀਲ ਕੀਤੀ।

Please follow and like us:

Similar Posts