SC/ST ਸਕਾਲਰਸ਼ਿਪ ਘੁਟਾਲੇ ਨੂੰ ਲੈਕੇ ਆਪ ਵੱਲੋਂ ਚੌਥੇ ਦਿਨ ਵੀ ਭੁੱਖ ਹੜਤਾਲ ਜਾਰੀ
SC/ST ਸਕਾਲਰਸ਼ਿਪ ਘੁਟਾਲਾ ਮਾਮਲੇ ਨੂੰ ਲੈ ਕੇ ਆਪ ਵੱਲੋਂ ਕੀਤੀ ਜਾ ਰਹੀ ਲੁਧਿਆਣਾ ‘ਚ ਭੁੱਖ ਹੜਤਾਲ ਪਹੁੰਚੇ ਰਾਘਵ ਚੱਢਾ, ਕਿਹਾ ਅਕਾਲੀਆਂ ਨੇ ਡੁੱਬਦੀ ਬੇੜੀ ਚ ਬਿਠਾਇਆ ਹਾਥੀ, ਹੁਣ ਪੱਕਾ ਡੁੱਬੇਗੀ ਬੇੜੀ |
ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਭੁੱਖ ਹੜਤਾਲ ‘ਚ ਹਿੱਸਾ ਲੈਣ ਲਈ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਰਾਘਵ ਚੱਢਾ ਪਹੁੰਚੇ | ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਹੱਕ ਦਿਵਾਉਣ ਲਈ ਭੁੱਖ ਹਡ਼ਤਾਲ ਕੀਤੀ ਜਾ ਰਹੀ ਹੈ, ਜੋ ਜਾਰੀ ਰਹੇਗੀ | ਇਸ ਦੌਰਾਨ ਅਕਾਲੀ-ਬਸਪਾ ਗੱਠਜੋੜ ਦੇ ਉੱਤੇ ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਬੇੜੀ ਪਹਿਲਾਂ ਹੀ ਡੁੱਬ ਰਹੀ ਸੀ ਅਤੇ ਹੁਣ ਉਹਨਾਂ ਨੇ ਉਸ ਡੁੱਬਦੀ ਬੇੜੀ ਵਿੱਚ ਹਾਥੀ ਨੂੰ ਬਿਠਾ ਲਿਆ ਹੈ ਅਤੇ ਹੁਣ ਉਨ੍ਹਾਂ ਦੀ ਬੇੜੀ ਵੀ ਜ਼ਰੂਰ ਡੁੱਬੇਗੀ |
ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਕੇ ਕਾਂਗਰਸ ਦੇ ਵਿਚ ਹੁਣ ਮੁੱਖ ਮੰਤਰੀ ਬਣਨ ਦੀ ਦੌੜ ਚੱਲ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਅੱਠ ਹੋਰ ਉਮੀਦਵਾਰ ਨੇ ਜੋ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਇਸ ਕਰਕੇ ਉਹ ਲੋਕਾਂ ਦੀ ਸਾਰ ਲੈਣ ਦੀ ਥਾਂ ਆਪਸ ਦੇ ਵਿੱਚ, ਜੋ ਮੁੱਖ ਮੰਤਰੀ ਬਣਨ ਦੀ ਦੌੜ ਹੈ ਉਸ ਵਿੱਚ ਹੀ ਉਲਝੇ ਹੋਏ ਹਨ | ਇਸ ਦੌਰਾਨ ਚੱਢਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੁਣ ਪੰਜਾਬ ਵਿੱਚ ਬਣੇਗੀ ਕਿਉਂਕਿ ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲਾਂ ਤੋਂ ਅੱਕ ਚੁੱਕੇ ਨੇ ਇਸ ਕਰਕੇ ਹੁਣ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਤੇ ਹੀ ਪੰਜਾਬ ਦੀ ਜਨਤਾ ਭਰੋਸਾ ਕਰੇਗੀ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਮੁੱਖਮੰਤਰੀ ਅਹੁਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਚੱਲ ਰਹੀ ਭੁੱਖ ਹਡ਼ਤਾਲ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਕੌਣ ਹੋਵੇਗਾ ਇਹ ਬੋਲਣ ਲਈ ਸਹੀ ਥਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਬੇਅਦਬੀਆਂ ਨਸ਼ਾ ਅਤੇ ਬੇਰੁਜ਼ਗਾਰੀ ਦਾ ਮੁੱਦਾ ਆਗਾਮੀ ਵਿਧਾਨ ਸਭਾ ਚੋਣਾਂ ਚ ਵੀ ਮੁੱਖ ਮੁੱਦਾ ਆਮ ਆਦਮੀ ਪਾਰਟੀ ਦਾ ਰਹੇਗਾ |

Please follow and like us:

Similar Posts