ਨਿਊਜ਼ ਡੈਸਕ (ਰਜਿੰਦਰ ਸਿੰਘ) : ਸਿੱਖ ਇਤਿਹਾਸ ਨੂੰ ਜਦੋਂ ਫੋਲਦੇ ਹਾਂ ਯੋਧਿਆਂ ਦੀਆਂ ਗਾਥਾਵਾਂ ਉਨ੍ਹਾਂ ਦੀਆਂ ਸ਼ਹਾਦਤਾਂ ਇਸ ਸ਼ਾਨਾਂਮੱਤੇ ਇਤਿਹਾਸ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀਆਂ ਹਨ। ਇਸੇ ਸ਼ਾਨਾਂਮੱਤੇ ਇਤਿਹਾਸ ਦੇ ਇੱਕ ਪੰਨੇ ‘ਤੇ ਦਰਜ ਹੈ ਸ. ਸ਼ਾਮ ਸਿੰਘ ਅਟਾਰੀਵਾਲਾ। ਜਿਸ ਦੀ ਬਹਾਦਰੀ ਨੇ ਦੁਸ਼ਮਣਾਂ ਨੂੰ ਵੀ ਪੜ੍ਹਨੇ ਪਾ ਦਿੱਤਾ । ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਪਿੰਡ ਅਟਾਰੀ ( ਪਾਕਿਸਤਾਨ ) ਵਿਖੇ ਸੰਮਤ ਨਾਨਕਸ਼ਾਹੀ 316 (1790 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਆਪ ਜੀ ਨੇ ਪਿੰਡ ਦੀ ਮੋੜੀ ਸੰਤ ਮੂਲ ਦਾਸ ਜੀ ਤੋਂ ਰਖਵਾ ਕੇ ਉੱਥੇ ਇੱਕ ਤਿੰਨ ਮੰਜਲਾ ਮਕਾਨ ਉਸਰਿਆ ਜਿਸ ਤੋਂ ਬਾਅਦ ਹੀ ਇਸ ਪਿੰਡ ਦਾ ਨਾਮ ਅਟਾਰੀ ਪੈ ਗਿਆ।
ਸ. ਸ਼ਾਮ ਸਿੰਘ ਅਟਾਰੀ ਵਾਲਾ ਇੱਕ ਬਹੁਤ ਚੰਗੇ ਘੋੜਸਵਾਰਠ, ਤੀਰਅੰਦਾਜ਼, ਤਲਵਾਰਬਾਜ਼ ਯੋਧੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੱਡੀਆਂ ਮੁਹਿੰਮਾਂ ‘ਚ ਸ਼ਾਮ ਸਿੰਘ ਅਟਾਰੀ ਵਾਲਾ ਜੀ ਨੇ ਹਿੱਸਾ ਲਿਆ ਅਤੇ ਬਹਾਦਰੀ ਦੇ ਬੜੇ ਜ਼ੌਹਰ ਦਿਖਾਏ।ਮੁਲਤਾਨ ਅਤੇ ਕਸ਼ਮੀਰ ਦੀਆਂ ਜੰਗਾਂ *ਚ ਆਪ ਜੀ ਨੇ ਕਿਰਪਾਨ ਦੇ ਐਸੇ ਜ਼ੌਹਰ ਦਿਖਾਏ ਕੇ ਦੁਸ਼ਮਣਾਂ ਨੂੰ ਭਾਜੜ ਪਾ ਦਿੱਤੀ। ਖਾਲਸਾ ਫੌਜ਼ ਦੀ ਜਿੱਤ ਹੋਈ। ਇਸ ਤੋਂ ਪ੍ਰਸੰਨ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ. ਸ਼ਾਮ ਸਿੰਘ ਜੀ ਨੂੰ ਇੱਕ ਹੀਰਿਆਂ ਜੜ੍ਹੀ ਕਲਗੀਂ ਭੇਂਟ ਕੀਤੀ। ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਬੀਬੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਇਆ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਜੀ ਦੀ ਸ਼ਾਨੋ ਸ਼ੌਕਤ ਵਿੱਚ ਹੋਰ ਵੀ ਵਾਧਾ ਹੋਇਆ॥ਆਪ ਜੀ ਖਾਲਸਾ ਫੌਜ਼ ਦੇ ਕਮਾਂਡਰ ਵੀ ਬਣੇ।ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਤਾਂ ਉਸ ਦਿਨ ਤੋਂ ਖਾਲਸਾ ਰਾਜ ਦਾ ਪਤਨ ਸ਼ੁਰੂ ਹੋਇਆ। ਡੋਗਰਿਆਂ ਨੇ ਗੱਦਾਰੀ ਕਰਦਿਆਂ ਕਈ ਕਾਰੇ ਕੀਤੀ ਕਿ ਸ. ਸ਼ਾਮ ਸਿੰਘ ਜੀ ਨੌਕਰੀ ਛੱਡ ਕੇ ਵਾਪਸ ਆਪਣੇ ਪਿੰਡ ਚਲੇ ਗਏ। ਡੋਗਰਿਆਂ ਦੀ ਗੱਦਾਰੀ ਦਿਨੋਂ ਦਿਨ ਵਧਦੀ ਗਈ ਤੇ ਖਾਲਸਾ ਰਾਜ ਵਿੱਚ ਬ੍ਰਿਿਟਸ਼ ਫੌਜਾਂ ਦੀ ਦਖਲ ਅੰਦਾਜੀ ਵੀ ਵਧਦੀ ਗਈ। ਇਹੀ ਕਾਰਨ ਸੀ ਕਿ ਜਦੋਂ ਖਾਲਸਾ ਫੌਜ਼ ਦੀਆਂ ਮੁੱਦਕੀ, ਫੇਰੂਮਾਨ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਬ੍ਰਿਿਟਸ਼ ਸੈਨਾ ਨਾਲ ਹੋਈਆਂ ਤਾਂ ਭਾਵੇਂ ਖਾਲਸਾ ਫੌਜ਼ ਤਾਂ ਬੜੀ ਬਹਾਦਰੀ ਨਾਲ ਲੜੀ ਪਰ ਇਨ੍ਹਾਂ ਡੋਗਰਿਆਂ ਦੀ ਗੱਦਾਰੀ ਕਾਰਨ ਹੀ ਹਾਰ ਦਾ ਮੂੰਹ ਦੇਖਣਾ ਪਿਆ।
ਫਿਰ ਜਦੋਂ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ ਅਤੇ ਖਾਲਸਾ ਫੌਜ਼ ਦੀ ਵਾਗਡੋਰ ਸੰਭਾਲਣ ਦਾ ਆਦੇਸ਼ ਕੀਤਾ ਤਾਂ ਸ. ਸ਼ਾਮ ਸਿੰਘ ਅਟਾਰੀ ਵਾਲੇ ਨੇ ਤੁਰੰਤ ਤਿਆਰੀ ਕਰ ਲਈ। ਚਿੱਠੀ ਵਿਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਅਤੇ ਮੈਦਾਨੇ ਜੰਗ ਵੱਲ ਚਾਲੇ ਪਾ ਦਿੱਤੇ।ਇਸ ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ ਸੋਹਣ ਸਿੰਘ ਸ਼ੀਤਲ ਜੀ ਇੰਝ ਬਿਆਨ ਕਰਦੇ ਹਨ।

“ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ
ਦੋਵੀਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ
ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ
ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ
ਜਿਓਂਦੀ ਹੁੰਦੀ ਜੇ ਅਜ ਸਰਕਾਰ ਸਿੰਘਾ
ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ
ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ
ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ
ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ
ਤੇਰੇ ਲਾਡਲੇ ਕੋਮ ਦੀ ਹਿਕ ਉਤੇ
ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ
ਬਦਲੀ ਜਿਹਨੇ ਤਕ਼ਦੀਰ ਪੰਜਾਬ ਦੀ ਸੀ
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ
ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰਖ ਲੈ
ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ
ਮੋਏ ਮਿਤਰ ਦੀ ਯੋਧਿਆ ਆਨ ਰਖ ਲੈ”


ਸਭਰਾਵਾਂ ਦੀ ਜੰਗ ਵਿੱਚ ਆਪ ਜੀ ਨੇ ਬਹਾਦਰੀ ਦੇ ਬੜੇ ਜ਼ੌਹਰ ਦਿਖਾਏ। ਇਕ ਵਾਰ ਹੈਲਾਤ ਇਹ ਹੋ ਗਏ ਸਨ ਕਿ ਅੰਗਰੇਜ਼ ਫੌਜ਼ ਨੂੰ ਖਾਲਸਾ ਫੌਜ਼ ਨੇ ਭਾਜੜ ਪਾ ਦਿੱਤੀ। ਇਸ ਕਦਰ ਲੱਗਣ ਲੱਗਾ ਕਿ ਸਿੰਘਾਂ ਨੇ ਮੈਦਾਨ ਮਾਰ ਲਿਆ ਹੈ। ਪਰ ਬਿਲਕੁਲ ਮੌਕੇ *ਤੇ ਲਾਲ ਸਿੰਹੁ ਅਤੇ ਤੇਜ਼ ਸਿੰਹੁ ਜਿਹੇ ਗੱਦਾਰਾਂ ਨੇ ਇੱਕ ਵਾਰ ਫਿਰ ਧੋਖਾ ਦਿੱਤਾ । ਅੰਗਰੇਜ਼ ਫੌਜ਼ ਸਿੰਘਾਂ *ਤੇ ਭਾਰੂ ਪੈ ਗਈ। ਸ਼ਾਮ ਸਿੰਘ ਅਟਾਰੀ ਜੀ ਨੇ ਬੜੀ ਬਹਾਦਰੀ ਦਿਖਾਈ । ਅੰਤ ਆਪ ਜੀ ਇਸ ਜੰਗ ਅੰਦਰ ਸ਼ਹੀਦ ਹੋ ਗਏ। ਆਪ ਜੀ ਦੀ ਸ਼ਹਾਦਤ ਦੇ ਨਾਲ ਸਿੱਖ ਕੌਮ ਦਾ ਵੱਡਾ ਥੰਮ੍ਹ ਸਦਾ ਲਈ ਡਿੱਗ ਗਿਆ।
ਕਵੀ ਕਾਦਰ ਯਾਰ ਲਿਖਦਾ ਹੈ-
“ਉਹਦੀ ਦਸਤਾਰ ਸੋਹਣੀ, ਗ਼ੁਫ਼ਤਾਰ ਸੋਹਣੀ, ਰਫ਼ਤਾਰ ਸੋਹਣੀ,
ਕੀ ਕਹੀਏ ਕੁਝ ਨਹੀਂ ਕਹਿਣ ਵਾਲਾ।
ਕਾਦਰ ਯਾਰ ਜੱਗ ’ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ।”


ਐਸੇ ਬਹਾਦਰ ਸੂਰਬੀਰ ਯੋਧੇ ਸਿੱਖ ਕੌਮ ਦੇ ਜਰਨੈਲ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਅਕਾਲ ਚੈਨਲ ਵਲੋਂ ਕੋਟਾਨ ਕੋਟਿ ਪ੍ਰਣਾਮ

Please follow and like us:

Similar Posts