ਚੰਡੀਗੜ੍ਹ, 10 ਫਰਵਰੀ 2022: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੂਜਿਆਂਤੇ ਉਂਗਲ ਚੁੱਕਣ ਵਾਲਾ ਬੜਬੋਲਾ ਭਗਵੰਤ ਮਾਨ ਖ਼ੁਦ ਆਪਣੀ ਪੀੜੀ ਹੇਠ ਸੋਟਾ ਫੇਰੇ ਅਤੇ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਸਾਲ 2014 ਤੋਂ ਲੈ ਕੇ ਹੁਣ ਤੱਕ ਬਤੌਰ ਮੈਂਬਰ ਪਾਰਲੀਮੈਂਟ ਉਸ ਨੇ ਆਪਣੇ ਲੋਕ ਸਭਾ ਹਲਕੇ ਵਿੱਚ ਕਿਹੜਾ ਵੱਡਾ ਪ੍ਰੋਜੈਕਟ ਲਿਆਂਦਾ ਹੈ? ਸ: ਢੀਂਡਸਾ ਨੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਹ ਵੀ ਪੁੱਛਿਆ ਕਿ ਉਹ ਦੱਸਣ ਕਿ ਅੱਜ ਪੰਜਾਬ ਵਿੱਚ ਥਾਂ-ਥਾਂ ਲੱਗੇ ਵੱਡੇ-ਵੱਡੇ ਪੋਸਟਰਾਂ ਅਤੇ ਪਾਰਟੀ ਦੇ ਪ੍ਰਚਾਰ ਤੇ ਖਰਚ ਹੋ ਰਹੇ ਕਰੋੜਾਂ ਰੁਪਏ ਉਨ੍ਹਾਂ ਕੋਲੇ ਕਿਥੋਂ ਆਏ ਹਨ? ਇਸ ਤੋਂ ਇਲਾਵਾ ਕੇਜਰੀਵਾਲ ਸਾਲ 2017 ਵਿਧਾਨ ਸਭਾ ਚੋਣਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਤੋਂ ਇਕੱਠੀ ਕੀਤੀ ਗਈ ਉਨ੍ਹਾਂ ਦੀ ਖੂੰਨ-ਪਸੀਨੇ ਦੀ ਕਮਾਈ ਦਾ ਵੀ ਹਿਸਾਬ ਦੇਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਉਨ੍ਹਾਂ ਨੇ ਕਿਥੇ ਖਰਚ ਕੀਤੇ ਹਨ।   ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਫਾਈਵ ਸਟਾਰ ਹੋਟਲਾਂ ਵਿੱਚ ਠਹਿਰਣ ਵਾਲੇ ਅਰਵਿੰਦ ਕੇਜਰੀਵਾਲ ਅਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਭਗਵੰਤ ਮਾਨ ਕਦੇ ਵੀ ਆਮ ਆਦਮੀ ਦਾ ਚਿਹਰਾ ਨਹੀ ਹੋ ਸਕਦੇ ਹਨ। ਸ: ਢੀਂਡਸਾ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕੀਤੇ ਗਏ ਕੰਮਾਂ ਲਈ ਸਾਨੂੰ ਬੜਬੋਲੇ ਭਗਵੰਤ ਮਾਨ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀ ਹੈ, ਉਨ੍ਹਾਂ ਕਿਹਾ ਪੰਜਾਬ ਦੇ ਲੋਕ ਸਾਡੇ ਵੱਲੋਂ ਕੀਤੇ ਗਏ ਕੰਮਾਂ ਨੂੰ ਭਲੀ- ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੁਸ਼ਣ ਲਈ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਸਿਰ ਪਰਾਲੀ ਸਾੜਨ ਦਾ ਦੋਸ਼ ਕਈਂ ਵਾਰ ਮੜ ਚੁੱਕੇ ਹਨ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇਤੇ ਵੀ ਪੰਜਾਬ ਦਾ ਵਿਰੋਧ ਕਰ ਚੁੱਕੇ ਹਨ ਅਤੇ ਅਜਿਹਾ ਕਰਕੇ ਉਨ੍ਹਾ ਨੇ ਆਪਣਾ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਕੇਜਰੀਵਾਲ ਨੂੰ ਪੰਜਾਬੀ ਘਰਾਂ ਦੀ ਰੋਜ਼ਮਰਾ ਦੀ ਜਿੰਦਗੀ ਦੇ ਗਿਆਨ ਤੋਂ ਪੂਰੀ ਤਰ੍ਹਾਂ ਸੱਖਣਾ ਦੱਸਦਿਆਂ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦਿੱਲੀ ਬੈਠਾ ਕੇਜਰੀਵਾਲ ਕੀ ਜਾਣੇ ਕਿ ਘਰ ਚਲਾਉਣ ਲਈ ਪੰਜਾਬ ਦੇ ਨੌਜਵਾਨ ਕਿੰਨੇ ਬਹੁਮੰਤਵੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਅਤੇ ਪੰਜਾਬੀਆਂ ਦੇ ਸਰਮਾਏ ਨੂੰ ਦੋਵੇਂ ਹੱਥਾਂ ਨਾਲ ਕੇਜਰੀਵਾਲ ਕੋਲੇ ਲੁੱਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿੱਚ ਕੇਜਰੀਵਾਲ ਮੂਹਰੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕਾ ਹੈ। ਸ: ਢੀਂਡਸਾ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਆਪਸ ਵਿੱਚ ਇੱਕ ਅਜਿਹੀ ਸਿਆਸੀ ਗੰਢਤੁੱਪ ਹੈ, ਜਿਸਦਾ ਇਕੋ-ਇਕ ਮਕਸਦ ਸੱਤਾ ਤੇ ਕਾਬਜ਼ ਹੋਣਾ ਹੈ। ਸ: ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਹੱਸਰੱਸ ਕਲਾਕਾਰ ਹੈ ਅਤੇ ਆਪਣੀ ਇਸੇ ਕਾਬਲੀਅਤ ਕਾਰਨ ਲੋਕਾਂ ਦਾ ਮਨ ਮੋਹ ਲੈਂਦਾ ਹੈ ਅਤੇ ਫੌਕੀ ਸ਼ੋਹਰਤ ਲਈ ਭਗਵੰਤ ਮਾਨ ਸੋਸ਼ਲ ਮੀਡੀਆ ਰਾਹੀਂ ਬਿਆਨਬਾਜ਼ੀ ਜਾਂ ਚੁਟਕਲੇ ਆਦਿ ਸੁਣਾਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਦਿੰਦਾ ਹੈ। ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸੀ ਸ਼ੁਰੂ ਤੋਂ ਆਪਣੇ ਨਿੱਜੀ ਹਿੱਤ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕਾਰਜਸ਼ੀਲ ਹਾਂ ਅਤੇ ਪੰਜਾਬ ਵਾਸੀਆਂ ਦੇ ਅਥਾਹ ਪ੍ਰੇਮ ਦੀ ਬਦੌਲਤ ਹੀ ਉਨ੍ਹਾਂ ਨੂੰ ਵੱਖ- ਵੱਖ ਸਮੇਂਤੇ ਦੇਸ਼ ਅਤੇ ਵਿਦੇਸ਼ ਵਿੱਚ ਪੰਜਾਬ ਦੀ ਨੁਮਾਂਇਦਗੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

Please follow and like us:

Similar Posts