ਨਵਾਂ ਸ਼ਹਿਰ : ਚੋਣ ਦੰਗਲ ‘ਚ ਜਿੱਥੇ ਵਾਰ ਪਲਟਵਾਰ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਪਾਰਟੀਆਂ ਵੱਲੋਂ ਆਪੋ ਆਪਣੀ ਸਰਕਾਰ ਬਣਾਏ ਜਾਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਇਆਵਤੀ ਵੱਲੋਂ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਜਿੱਥੇ ਸਰਕਾਰ ਬਣਾਏ ਜਾਣ ਦਾ ਦਾਅਵਾ ਕੀਤਾ ਤਾਂ ਉੱਥੇ ਹੀ ਵਿਰੋਧੀਆਂ ‘ਤੇ ਵੀ ਖੂਬ ਤਿੱਖੇ ਸਿਆਸੀ ਵਾਰ ਕੀਤੇ। ਜੇਕਰ ਗੱਲ ਬਹੁਜ਼ਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਵੀ ਵਿਰੋਧੀਆਂ ਨੂੰ ਇਸ ਮੌਕੇ ਨਿਸ਼ਾਨੇ ‘ਤੇ ਲਿਆ ਗਿਆ। ਗੜ੍ਹੀ ਦਾ ਕਹਿਣੇ ਹੈ ਕਿ ਉਨ੍ਹਾਂ ਨੂੰ ਤਾਂ ਇੱਕ ਵੀ ਸੁਰੱਖਿਆ ਕਰਮਚਾਰੀ ਨਹੀਂ ਮਿਲ ਰਿਹਾ ਤੇ ਫਿਰ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਲਈ ਇੰਨੇ ਸਕਿਊਰਿਟੀ ਗਾਰਡ ਕਿੱਥੋਂ ਆ ਗਏ। ਉਨ੍ਹਾਂ ਕਿਹਾ ਕਿ ਚੰਨੀ ਭਾਵੇਂ ਆਪਣੇ ਆਪ ਨੂੰ ਗਰੀਬ ਦੱਸਦਾ ਹੈ ਪਰ ਜਿਹੜਾ ਪੈਸਾ ਉਨ੍ਹਾਂ ਦੇ ਭਾਣਜੇ ਦੇ ਘਰ ਤੋਂ ਮਿਿਲਆ ਹੈ ਤਾਂ ਉਹ ਕਿੱਥੋਂ ਆਇਆ ਹੈ।
ਦੱਸ ਦੇਈਏ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਬਣਨ ‘ਤੇ ਡਿਪਟੀ ਸੀਐੱਮ ਬਸਪਾ ਵਿੱਚੋਂ ਲਏ ਜਾਣ ਦਾ ਵੀ ਐਲਾਨ ਕੀਤਾ।ਇਸ ਮੌਕੇ ਗੜ੍ਹੀ ਨੇ ਕਿਹਾ ਕਿ ਮਾਇਆਵਤੀ ਵੱਲੋਂ ਸਰਕਾਰ ਬਣਨ ‘ਤੇ ਸੁਖਬੀਰ ਬਾਦਲ ਨੂੰ ਗਰੀਬਾਂ ਨੂੰ ਉੱਪਰ ਚੁੱਕਣ ਅਤੇ ਉਨ੍ਹਾਂ ਲਈ ਫਾਇਦੇਮੰਦ ਨੀਤੀਆਂ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ।ਇਸ ਮੌਕੇ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਨੇ ਦਲਿਤ ਸੀਐੱਮ ਦੇਖ ਲਿਆ ਹੈ।ਜਿਸ ਨੇ ਨਾ ਹੀ ਦਲਿਤਾਂ ਨੂੰ ਕੋਈ ਫਾਇਦਾ ਦਿੱਤਾ ਅਤੇ ਨਾ ਹੀ ਕੁਝ ਹੋਰ ਕੀਤਾ।ਉਨ੍ਹਾਂ ਕਿਹਾ ਕਿ 111 ਦਿਨਾਂ ‘ਚ ਜਿੰਨਾਂ ਝੂਠ ਸੀਐੱਮ ਚੰਨੀ ਨੇ ਬੋਲਿਆ ਅਜ਼ਾਦੀ ਦੇ 74 ਸਾਲਾਂ ‘ਚ ਇੰਨਾ ਝੂਠ ਕਿਸੇ ਨਹੀਂ ਬੋਲਿਆ।ਉਨ੍ਹਾਂ ਕਿਹਾ ਕਿ ਇਨ੍ਹਾਂ 111 ਦਿਨਾਂ ‘ਚ ਗਰੀਬਾਂ ਦੇ ਘਰ ਤਾਂ 12 ਰੁਪਏ ਨਹੀਂ ਆਏ ਤਾਂ ਫਿਰ ਚੰਨੀ ਦੇ ਭਾਣਜੇ ਦੇ ਘਰ 12 ਕਰੋੜ ਕਿੱਥੋਂ ਆਏੴ