ਮਿਤੀ 18, ਅਪ੍ਰੈਲ ਨੂੰ ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿੱਚ ਕਿਸਾਨਾਂ ਉੱਪਰ ਇੱਟਾਂ ਨਾਲ ਭਾਜਪਾ ਦੇ ਬੰਦਿਆਂ ਵੱਲੋਂ ਉਸ ਵੇਲੇ ਹਮਲਾ ਕੀਤਾ ਗਿਆ, ਜਿਸ ਵਕਤ ਕਿਸਾਨ ਭਾਜਪਾ ਦੇ ਪ੍ਰਚਾਰਕਾਂ ਨਾਲ ਸਵਾਲ ਜਵਾਬ ਕਰ ਰਹੇ ਸਨ । ਕਿਸਾਨਾਂ ਦੇ ਉੱਪਰ ਇਸ ਤਰੀਕੇ ਨਾਲ ਇੱਟਾਂ ਵਰ੍ਹਾਈਆਂ ਗਈਆਂ ਜਿਵੇਂ ਕੋਈ ਦੁਸ਼ਮਣੀ ਕੱਢੀ ਜਾ ਰਹੀ ਹੋਵੇ, ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ।
ਇਸ ਘਟਨਾ ਤੇ ਕਿਸਾਨ ਆਗੂ ‘ਸਰਵਣ ਸਿੰਘ ਪੰਧੇਰ’ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਵੱਲੋਂ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ।
‘ਸਰਵਣ ਸਿੰਘ ਪੰਧੇਰ’ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਭਾਜਪਾ ਵਾਲਿਆਂ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਜਵਾਬ ਕੀਤੇ ਜਾਣਗੇ ਪਰ ਭਾਜਪਾ ਦੇ ਸਮਰਥਕਾਂ ਦਾ ਇਹ ਰਵੱਈਆ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਭਾਜਪਾ ਹੁਣ ਤਾਨਾਸ਼ਾਹੀ ਤੇ ਉਤਰ ਆਈ ਹੈ ।
‘ਸਰਵਣ ਸਿੰਘ ਪੰਧੇਰ’ ਨੇ ਇਹ ਵੀ ਕਿਹਾ ਕਿ ਰੇਲ ਰੋਕੋ ਅੰਦੋਲਨ ਵੀ ਸ਼ੰਭੂ ਤੋਂ ਚੱਲ ਹੀ ਰਿਹਾ, ਹਰ ਪਾਸੇ ਕਿਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਜੰਗ ਲੜ ਰਹੇ ਹਨ ਅਤੇ ਸਾਨੂੰ ਯਕੀਨ ਹੈ ਕਿ ਇਹ ਜੰਗ ਕਿਸਾਨ ਬਾਕੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ਰੂਰ ਜਿੱਤਣਗੇ ।
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ