ਪਟਿਆਲਾ : ਕਾਂਗਰਸ ਦੇ ਜਨਰਲ ਸੈਕਟਰੀ ਰਾਹੁਲ ਗਾਂਧੀ ਦਾ ਜਨਮ ਦਿਨ ਹੈ ਜਿਸ ਨੂੰ ਕਾਂਗਰਸੀ ਆਗੂਆਂ ਵੱਲੋਂ ਵੱਖ-ਵੱਖ ਤਰੀਕੇ ਨਾਲ ਮਨਾਇਆ ਗਿਆ | ਪਟਿਆਲਾ ਵਿੱਚ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਕਈ ਕਾਂਗਰਸੀ ਆਗੂ ਪਹੁੰਚੇ | ਅਤੇ ਡਾਕਟਰ ਨਵਜੋਤ ਕੌਰ ਸਿੱਧੂ ਵੀ ਇਸ ਮੌਕੇ ਮੌਜੂਦ ਰਹੇ | ਇਸ ਮੌਕੇ ਉਨ੍ਹਾਂ ਵੱਲੋ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਹੱਥੋਂ ਲੰਗਰ ਵਰਤਵਾਇਆ ਇਸ ਮੌਕੇ ਉੱਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੇ ਹੋਏ ਹਿੰਦੂ ਮੁਸਲਮਾਨ ਸਿੱਖ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਦੁਆਰਾ ਲੰਗਰ ਦੀ ਸੇਵਾ ਕੀਤੀ ਗਈ |
ਇਥੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਦੀ ਸੋਚ ਚੰਗੀ ਹੈ , ਜਿਥੇ ਪੰਜਾਬ ਸੇਵਾ
ਅਤੇ ਲੰਗਰ ਲਈ ਜਾਣਿਆ ਜਾਂਦਾ ਹੈ, ਇਸ ਲਈ ਲੰਗਰ ਲਗਾਇਆ ਗਿਆ| ਨਵਜੋਤ ਕੌਰ ਨੇ ਕਿਹਾ ਕਿ ਅੱਜ ਸਿਆਸੀ ਲੀਡਰ ਵੋਟਾਂ ਲਈ ਸਾਨੂੰ ਵਰਤ ਰਹੇ ਹਨ |
ਸਿੱਧੂ ਨੇ ਜਿਸ ਦਿਨ ਜਿਸ ਦਿਨ ਤੋਂ ਪ੍ਰੈਸ ਨਿਡਰ ਹੋਕੇ ਲਿਖਣਾ ਸ਼ੁਰੂ ਹੋ ਗਈ ਤਾਂ ਅਸੀ ਮੰਨਾਗੇ ਕੇ ਪ੍ਰੇਸ ਫਰੀ ਹੈ | ਇਕ ਇਕੱਲਾ ਬੰਦ ਕੁਝ ਨਹੀ ਕਰ ਸਕਦਾ |
ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਲੱਗ ਰਹੇ ਪੋਸਟਰਾਂ ਬਾਰੇ ਵੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ , ਮੈਂ ਪੋਸਟਰ ਲਗਾਉਣ ਦੇ ਖਿਲਾਫ ਹਨ , ਅਤੇ ਸਭ ਨੂੰ ਪੋਸਟਰ ਉਤਾਰਨ ਲਈ ਵੀ ਕਿਹਾ | ਉਥੇ ਵਿਧਾਇਕਾਂ ਦੇ ਬੱਚਿਆਂ ਨੂੰ ਨੋਕਰੀ ਦੇਣ ਦੇ ਮਾਮਲੇ ਤੇ , ਉਹਨਾਂ ਬੋਲਦਿਆਂ ਕਿਹਾ ਕਿ ਜਿਸ ਨੂੰ ਜ਼ਰੂਰਤ ਹੈ ਨੌਕਰੀ ਉਸ ਨੂੰ ਹੀ ਮਿਲਣੀ ਚਾਹੀਦੀ ਹੈ ਅਤੇ ਮੇਰਿਟ ਦੇ ਹਿਸਾਬ ਨਾਲ ਨੋਕਰੀ ਦੇਣੀ ਚਾਹੀਦੀ ਹੈ |