ਪੰਜਾਬ ‘ਚ ਮੁੜ ਤੋਂ ਵਧੀ ਪੈਟਰੋਲ ਤੇ ਡੀਜ਼ਲ ਦੀ ਕੀਮਤ,
4 ਮਈ ਤੋਂ ਬਾਅਦ ਹੋਇਆ 32ਵੀਂ ਵਾਰ ਕੀਮਤਾਂ ‘ਚ ਵਾਧਾ
ਪੰਜਾਬ ‘ਚ ਅੱਜ ਫਿਰ ਪੈਟਰੋਲ ਤੇ 35 ਪੈਸੇ ਅਤੇ ਡੀਜਲ 28 ਪੈਸੇ ਵਾਧਾ ਕੀਤਾ ਗਿਆ
ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਧਣ ਨਾਲ ਆਮ ਲੋਕਾਂ ਚ ਪਰੇਸ਼ਾਨੀ ਅਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ | ਵੱਧ ਰਹੀ ਮਹਿੰਗਾਈ ਦੇ ਦੌਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਹਰ ਵਰਗ ਦੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾ ਦਿਤਾ, ਲੋਕ ਸਰਕਾਰ ਵਲੋਂ ਕੀਤੀ ਜਾ ਰਹੀ ਮਹਿੰਗਾਈ ਦੇ ਖਿਲਾਫ ਆਪਣੀ ਪੜਾਸ ਕੱਢਦੇ ਨਜ਼ਰ ਆ ਰਹੇ |
ਪੰਜਾਬ ਵਿਚ ਪੈਟਰੋਲ ਦੀ ਕੀਮਤ ਹੁਣ 100 ਰੁਪਏ 72 ਪੈਸੇ ਅਤੇ ਡੀਜਲ 91 ਰੁਪਏ 95 ਪੈਸੇ ਹੈ |
ਪੈਟਰੋਲ ਅਤੇ ਡੀਜਲ ਦੇ ਮੁੱਲ ਵਧਣ ਨਾਲ ਜਿਥੇ ਆਮ ਲੋਕ ਪਰੇਸ਼ਾਨ ਹਨ , ਉਥੇ ਲਗਾਤਾਰ ਵੱਧ ਰਹੀ ਮਹਿੰਗਾਈ ਤੇ ਸਰਕਾਰਾਂ ਸਫਲ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ |