ਅੱਜ ਪਟਿਆਲੇ ਦੇ ਪਸੀਆਨਾ ਵਿਖੇ ਗਰਿੱਡ ਰੋਡ ਨੂੰ ਕਿਸਾਨਾਂ ਵਲੋਂ ਜਾਮ ਕੀਤਾ ਗਿਆ । ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੇ ਇਹ ਵੱਡਾ ਧਰਨਾ ਲਗਾਇਆ। ਇਸ ਪੂਰੇ ਮਾਮਲੇ ਤੇ ਜ਼ਿਲਾ ਪ੍ਰਧਾਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਵਾਦਾ ਕੀਤਾ ਸੀ ਕਿ ਜੀਰੀ ਦੇ ਸੀਜ਼ਨ ਨੂੰ ਧਿਆਨ ‘ਚ ਰੱਖਦੇ ਹੋਏ 8 ਘੰਟੇ ਬਿਜਲੀ ਆਮ ਦਿਤੀ ਜਾਵੇਗੀ । ਗਰਿੱਡ ਦੇ ਬਾਹਰ ਮੁੱਖ ਸੜਕ ‘ਤੇ ਬਿਜਲੀ ਨਾ ਮਿਲਣ ਕਾਰਨ ਕਿਸਾਨ ਗੁੱਸੇ ‘ਚ ਆ ਗਏ ਅਤੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੇ ਕਿਹਾ ਕਿ ਹੁਣ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਸਾਨੂੰ ਆਪਣੀ ਜੀਰੀ ਦੀ ਫਸਲ ਬੀਜਣ ਲਈ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਥੇ ਜੋ ਕਾਮੇ ਹਨ ਉਹ ਵੀ ਵਾਪਸ ਜਾ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਵਲੋਂ ਮੰਗ ਪੂਰੀ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ |
ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ 8 ਘੰਟਿਆਂ ਲਈ ਬਿਜਲੀ ਦੇਵਾਂਗੇ ਪਰ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਜੋ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਆਪਣੇ ਖੇਤਾਂ ਵਿੱਚ 4 ਘੰਟਿਆਂ ਵਿੱਚ ਪਾਣੀ ਕਿਵੇਂ ਭਰ ਸਕਦੇ ਹਾਂ। ਜੀਰੀ ਦੀ ਫਸਲ ਲਗਾਉਣ ਲਈ ਜੋ ਲੇਬਰ ਬਾਹਰੋਂ ਆਈ ਹੈ ਉਹ ਵੀ ਕੰਮ ਦੀ ਘਾਟ ਕਾਰਨ ਵਾਪਸ ਜਾ ਰਹੀ ਹੈ, ਜਿਸ ਕਾਰਨ ਅਸੀਂ ਅੱਜ ਇਸ ਗਰਿੱਡ ਦੇ ਬਾਹਰ ਧਰਨਾ ਦਿੱਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ 8 ਘੰਟੇ ਬਿਜਲੀ ਨਹੀਂ ਦਿੱਤੀ ਜਾਂਦੀ।